ਪੰਜਾਬ ਵਿੱਚ ਅਬਾਦਕਾਰਾਂ ਦਾ ਉਜਾੜਾ ਨਹੀਂ ਹੋਣ ਦੇਵਾਂਗੇ- ਦਰਸ਼ਨ ਨਾਹਰ

0
114
  • Google+
ਕਪੂਰਥਲਾ 16 ਮਈ   (ਗੌਰਵ ਮੜੀਆ) 
  • Google+
ਕਪੂਰਥਲਾ ਜ਼ਿਲੇ ਦੇ ਪਿੰਡ ਅਲਾਉਦੀਨ ਪੁਰ ਵਿਚ ਸ਼ਾਮਲਤ ਜ਼ਮੀਨ ‘ਤੇ  ਲਗਭਗ 60 ਸਾਲ ਤੋਂ ਪਹਿਲਾਂ ਦੇ ਕਾਬਜ਼ ਬੇਜ਼ਮੀਨੇ  ਸੈਂਕੜੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਲੈਣ ਦੇ ਨਾਂ ਹੇਠ ਉਜਾੜਾ ਕਰ ਰਹੀ ਹੈ। ਇਸ ਸਬੰਧੀ  ਇਕ ਭਰਵੀਂ ਸਾਥੀ ਮਹਿੰਦਰ ਸਿੰਘ ਦੀ ਪ੍ਧਾਨਗੀ ਹੇਠ ਪਿੰਡ ਅਲਾਉਦੀਨਪੁਰ  ਵਿਚ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਧਾਨ ਦਰਸ਼ਨ ਨਾਹਰ ਨੇ  ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਲੈਣ ਦੇ ਨਾਂ ਹੇਠ ਅਬਾਦਕਾਰਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਇਨਾਂ ਅਬਾਦਕਾਰਾਂ ਨੂੰ ਕਾਨੂੰਨੀ ਤੌਰ ਤੇ  ਡਾਇਰੈਕਟਰ ਪੰਚਾਇਤਾਂ  ਨੇ ਇਨਾਂ ਗਰੀਬਾਂ ਦੇ ਕਬਜੇ ਨੂੰ ਵਾਜਬ ਕਰਾਰ ਦਿੱਤਾ ਸੀ ਅਤੇ ਮਾਨਯੋਗ ਕੋਰਟ ਨੇ  ਗਰੀਬਾਂ ਦੇ ਹੱਕ ‘ਚ ਡਿਗਰੀ ਦਿੱਤੀ ਹੈ। ਪਰ ਪ੍ਸ਼ਾਸ਼ਨ ਤੇ ਮਾਨ ਸਰਕਾਰ ਵਲੋਂ  ਇਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਹ ਜਮੀਨ ਸ਼ਾਮਲਾਤ ਦੇਹ ( ਕਸਟੋਡੀਅਨ ) ਹੈ । ਸਾਥੀ ਦਰਸ਼ਨ ਨਾਹਰ ਹੋਰਾਂ ਨੇ ਅੱਗੇ ਕਿਹਾ ਕਿ ਇਸ ਜਮੀਨ ਤੇ ਕਾਬਜ ਬੇਜਮੀਨੇ ਕਾਸ਼ਤਕਾਰਾਂ  ਨੂੰ (ਜੋ ਵੱਡੀ ਗਿਣਤੀ ਚ ਗਰੀਬ ਦਲਿਤ ਹਨ )  ਮੰਡ/ ਬੇਟ ਦੇ ਅਬਾਦਕਾਰਾਂ ਦੀ ਤਰਜ ਤੇ ਮਾਨ ਸਰਕਾਰ ਮਾਲਕੀ ਹੱਕ ਦੇਵੇ । ਆਗੂ ਨੇ ਕਿਹਾ ਕਿ ਜੇ ਮਾਨ ਸਰਕਾਰ ਨੇ ਇੰਨਾਂ ਗਰੀਬ ਕਾਸ਼ਤਕਾਰਾਂ ਨੂੰ ਜਬਰੀ ਉਜਾੜਨ ਦੀ ਕੋਸਿਸ ਕੀਤੀ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ । ਇਸ ਮੌਕੇ ਤੇ ਸਾਥੀ ਦਰਸ਼ਨ ਨਾਹਰ ਤੋਂ ਇਲਾਵਾ ਦਿਹਾਤੀ ਮਜਦੂਰ ਸਭਾ ਦੇ ਸੀਨੀਅਰ ਸੂਬਾਈ ਆਗੂ ਸਾਥੀ ਬਲਦੇਵ ਸਿੰਘ ਨੂਰਪੁਰੀ ਤੇ ਵੱਡੀ ਗਿਣਤੀ ਚ ਪਿੰਡ ਵਾਸੀ ਤੇ ਗਰੀਬ ਕਾਸ਼ਤਕਾਰ ਮੌਜੂਦ ਸਨ।

LEAVE A REPLY