3 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਕਢਵਾਉਣ ਅਤੇ ਈ ਟੀ ਟੀ ਦੀਆਂ ਤਰੱਕੀਆਂ ਨੂੰ ਲੈ ਕੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਡੀ ਈ ਓ ਦਫਤਰ ਦਾ ਘਿਰਾਓ

0
77

  • Google+

ਮਾਨਸਾ, 16 ਮਈ,  ਮਨਦੀਪ 

ਪਿਛਲੇ ਲਗਪਗ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਅਤੇ ਈ ਟੀ ਟੀ ਤੋਂ ਹੈਡ ਟੀਚਰ ਤਰੱਕੀਆਂ ਕਰਵਾਉਣ ਨੂੰ ਲੈ ਕੇ ਅੱਜ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਡੀਈਓ ਦਫ਼ਤਰ ਮਾਨਸਾ ਦਾ ਘਿਰਾਓ ਕੀਤਾ ਗਿਆ । ਇਸ ਸਮੇਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਦਰਸ਼ਨ ਅਲੀਸ਼ੇਰ , ਗੁਰਜੀਤ ਲਾਲਿਆਂਵਾਲੀ , ਗੁਰਦਾਸ ਰਾਏਪੁਰ, ਪਰਮਿੰਦਰ ਮਾਨਸਾ , ਧਰਮਿੰਦਰ ਹੀਰੇਵਾਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪੰਜ ਸੌ ਦੇ ਲਗਪਗ ਅਧਿਆਪਕ ਅਤੇ ਦੋ ਸੌ ਦੇ ਲਗਭਗ ਮਿਡ ਡੇ ਮੀਲ ਵਰਕਰ ਡੀ ਡੀ ਪਾਵਰਾਂ ਨਾ ਹੋਣ ਕਾਰਨ ਪਿਛਲੇ ਲਗਪਗ ਦੋ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ ।ਉਨ੍ਹਾਂ ਕਿਹਾ ਇਸ ਸੰਬੰਧੀ ਇਸ ਤੋਂ ਪਹਿਲਾਂ ਵੀ ਕਈ ਵਾਰੀ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਹੈ ਪ੍ਰੰਤੂ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਡੀ ਪੀ ਆਈ ਦਫ਼ਤਰ ਪੱਧਰ ਦਾ ਕੰਮ ਹੋਣ ਦੀ ਗੱਲ ਕਹਿ ਕੇ ਟਾਲ ਮਟੋਲ ਹੀ ਕੀਤੀ ਜਾਂਦੀ ਰਹੀ ਹੈ ਜਿਸ ਕਾਰਨ ਅੱਜ ਅੱਕੇ ਹੋਏ ਅਧਿਆਪਕਾਂ ਵੱਲੋਂ ਡੀਈਓ ਦਫ਼ਤਰ ਦਾ ਘਿਰਾਓ ਕੀਤਾ ਗਿਆ । ਅਧਿਆਪਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਗਈ । ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵਾਰ ਵਾਰ ਇਹੀ ਗੱਲ ਦੁਹਰਾਈ ਗਈ ਕਿ ਉਨ੍ਹਾਂ ਵੱਲੋਂ ਡੀ ਡੀ ਪਾਵਰਾਂ ਸੰਬੰਧੀ ਗਾਈਡਲਾਈਨਜ਼ ਡੀ ਪੀ ਆਈ ਦਫ਼ਤਰ ਤੋਂ ਮੰਗੀਆਂ ਗਈਆਂ ਹਨ । ਉਹਨਾਂ ਪੱਤਰ ਲਿਖ ਕੇ ਡੀ ਪੀ ਆਈ ਨੂੰ ਅਧਿਆਪਕਾਂ ਦੇ ਰੋਸ ਸਬੰਧੀ ਜਾਣੂ ਕਰਵਾਇਆ ਅਤੇ ਡੀ ਡੀ ਪਾਵਰਜ ਜਲਦ ਜਾਰੀ ਕਰਨ ਸਬੰਧੀ ਰਿਮਾਂਇਡਰ ਡੀ ਪੀ ਆਈ ਨੂੰ ਭੇਜਿਆ ਗਿਆ। ਈ ਟੀ ਟੀ ਤੋੰ ਐਚ ਟੀ ਦੀਆਂ ਤਰੱਕੀਆਂ ਸਬੰਧੀ ਉਹਨਾਂ ਕਿਹਾ ਕਿ ਜਲਦ ਤੋੰ ਜਲਦ ਸਾਰੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ। ਸਾਂਝੇ ਅਧਿਆਪਕ ਮੋਰਚੇ ਨੇ ਫੈਸਲਾ ਕੀਤਾ ਕਿ ਜੇਕਰ ਜਲਦ ਮਸਲਾ ਹੱਲ ਨਾ ਹੋਇਆ ਤਾਂ ਕੋਈ ਵੱਡਾ ਐਕਸਨ ਕੀਤਾ ਜਾਵੇਗਾ। ਈ ਟੀ ਟੀ ਤੋਂ ਹੈਡ ਟੀਚਰ ਤਰੱਕੀਆਂ ਜਲਦੀ ਤੋਂ ਜਲਦੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। 

ਇਸ ਸਮੇਂ ਉਪਰੋਕਤ ਤੋੰ ਇਲਾਵਾ ਗੁਰਪ੍ਰੀਤ ਦਲੇਲਵਾਲਾ, ਜਸਵੀਰ ਭੱਮਾ, ਗੁਰਜੀਤ ਸਿੰਘ, ਗੁਰਜੰਟ ਸਿੰਘ , ਲਖਵਿੰਦਰ ਸਿੰਘ , ਬਲਵੀਰ ਸਿੰਘ , ਗੁਰਨਾਮ ਸਿੰਘ , ਦਰਸਨ ਕੁਮਾਰ, ਦਰਸਨ ਜਟਾਣਾ , ਗੁਰਦੇਵ ਸਿੰਘ, ਪਰਮਜੀਤ ਸੇਖੋਂ, ਸੁਖਜਿੰਦਰ ਸਿੰਘ, ਬੂਟਾ ਸਿੰਘ, ਆਦਿ ਹਾਜ਼ਰ ਸਨ।

LEAVE A REPLY