ਥਾਣਾ ਗੁਰਾਇਆ ਦੀ ਪੁਲਿਸ ਨੇ 8 ਕਿਲੋਗ੍ਰਾਮ ਡੋਡੋ ਚੂਰਾ ਪੋਸਤ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

0
100

  • Google+

ਜਲੰਧਰ ( ਰਾਜੀਵ ਭਾਸਕਰ ): 28 ਮਈ 

 ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ / ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸ੍ਰੀ ਹਰਨੀਲ ਸਿੰਘ , ਪੀ.ਪੀ.ਐਸ. ਉਪ ਪੁਲਿਸ ਕਪਤਾਨ , ਸਬ – ਡਵੀਜ਼ਨ ਫਿਲੋਰ ਦੀ ਹਦਾਇਤ ਤੇ ਸਬ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਵੱਲੋਂ 08 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ 02 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਨੀਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ , ਸਬ ਡਵੀਜਨ ਫਿਲੋਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 27-05-2022 ਨੂੰ ਸਬ ਇੰਸਪੈਕਟਰ ਪਰਮਜੀਤ ਸਿੰਘ ਚੌਂਕੀ ਇੰਚਾਰਜ ਧੁਲੇਤਾ ਥਾਣਾ ਗੁਰਾਇਆ ਸਮੇਤ ਸਾਥੀ ਕਰਮਚਾਰੀਆਂ ਦੇ ਬਾਏ ਗਸ਼ਤ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਪ੍ਰਾਈਵੇਟ ਵਹੀਕਲ ਪਰ ਬ੍ਰਾਏ ਬਾ – ਨਾਕਾਬੰਦੀ ਬੱਸ ਅੱਡਾ ਧੁਲੇਤਾ ਵਿਖੇ ਮੌਜੂਦ ਸੀ ਕਿ ਬੜਾ ਪਿੰਡ ਦੀ ਤਰਫੋਂ ਇੱਕ ਵੱਡਾ ਟਰੱਕ ਆਉਂਦਾ ਦਿਖਾਈ ਦਿੱਤਾ ।

ਜਿਸ ਨੂੰ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਈਵਰ ਨੇ ਟਰੱਕ ਨੂੰ ਰੋਕ ਲਿਆ ਅਤੇ ਤਾਕੀਆ ਖੋਲ ਕੇ ਟਰੱਕ ਵਿੱਚੋਂ 12 ਮੋਨੇ ਵਿਅਕਤੀ ਪਿੰਡ ਸਮਰਾੜੀ ਰੋਡ ਦੀ ਤਰਫ ਭੱਜਣ ਲੱਗੇ ਤਾਂ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਵੇ ਮੋਨੇ ਵਿਅਕਤੀਆਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਨ੍ਹਾਂ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਬੋਬੀ ਪੁੱਤਰ ਸੰਜੀਵ ਕੁਮਾਰ ਵਾਸੀ ਪੱਤੀ ਲਮਖੀਰ ਕੀ ਬੜਾ ਪਿੰਡ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਅਤੇ ਦੂਸਰੇ ਨੇ ਆਪਣਾ ਨਾਮ ਕਰਨ ਕੁਮਾਰ ਉਰਫ ਗੋਲੂ ਪੁੱਤਰ ਪ੍ਰਮੋਦ ਕੁਮਾਰ ਉਰਫ ਕਾਲੂ ਵਾਸੀ ਪ੍ਰੋਫੈਸਰ ਕਲੋਨੀ ਨੇੜੇ ਵਿਸ਼ਵਕਰਮਾ ਮੰਦਿਰ ਨੂਰਮਹਿਲ , ਥਾਣਾ ਨੂਰਮਹਿਲ ਜਿਲ੍ਹਾਂ ਜਲੰਧਰ ਦੱਸਿਆ।

ਜਿਸ ਤੇ ਟਰੱਕ ਨੰਬਰੀ PB – 10 – FV – 3279 ਮਾਰਕਾ TATA 18 ਟਾਇਰੀ ਦੀ ਤਲਾਸ਼ੀ ਕਰਨ ਤੋਂ ਡਰਾਈਵਰ ਦੀ ਸੀਟ ਦੇ ਪਿਛਲੇ ਪਾਸੇ ਬਣੀ ਸੀਟ ਪਰ ਇੱਕ ਬੋਰਾ ਪਲਾਸਟਿਕ ਬ੍ਰਾਮਦ ਹੋਇਆ।ਜਿਸ ਦਾ ਮੂੰਹ ਰੱਸੀ ਸੇਵਾ ਨਾਲ ਬੰਨ੍ਹਿਆ ਹੋਇਆ ਸੀ।ਜਿਸ ਨੂੰ ਖੋਲ ਕੇ ਚੈਕ ਕੀਤਾ ਜਿਸ ਵਿੱਚ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਜਿਸ ਦਾ ਵਜਨ ਕਰਨ ਤੇ 08 ਕਿਲੋਗ੍ਰਾਮ ਹੋਏ।ਜਿਸ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 70 ਮਿਤੀ 27-05-2022 ਜੁਰਮ 15 ( B ) -61-85 ਐਨ.ਡੀ.ਪੀ.ਐਸ. ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਹਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

LEAVE A REPLY