ਪਾਕਿਸਤਾਨ ਵਿੱਚ ਗੁੁਰਧਾਮਾਂ ਦੀ ਯਾਤਰਾ ਕਰਨ ਵਾਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਨਾ ਬਣਾਓ:-ਸਿੱਖ ਤਾਲਮੇਲ ਕਮੇਟੀ

0
93
  • Google+
ਜਲੰਧਰ ( ਸੁਖਵਿੰਦਰ ਸਿੰਘ) 28 ਮਈ
                                   
ਹਰ ਗੁਰਸਿੱਖ ਦੀ ਤਾਂਘ ਹੁੰਦੀ ਹੈ ਕਿ ਉਹ ਪਾਕਿਸਤਾਨ ਵਿੱਚ ਰਹਿ ਗਏ ਗੁਰੂ ਘਰ ਨਨਕਾਣਾ ਸਾਹਿਬ, ਪੰਜਾ ਸਾਹਿਬ,ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਲਾਹੌਰ ਦੇ ਦਰਸ਼ਨ ਕਰ ਸਕੇ।ਇਸ ਲਈ ਬੜੀ ਮਿਹਨਤ ਬਾਅਦ ਵੀਜ਼ਾ ਲਗਦਾ ਹੈ।ਫੇਰ ਦਰਸ਼ਨ ਦੀਦਾਰੇ ਹੁੰਦੇ ਹਨ ਪਰ ਹੁਣ ਭਾਰਤ ਸਰਕਾਰ ਨੇ ਇਕ ਨਵਾਂ ਫੁੁਰਮਾਨ ਜਾਰੀ ਕੀਤਾ ਹੈ,ਕਿ ਗੁੁਰ ਧਾਮਾਂ ਦੀ ਯਾਤਰਾ ਦੌਰਾਨ ਉਥੋਂ ਦੇ ਨਾਗਰਿਕਾ ਤੇ ਅਧਿਕਾਰੀਆਂ ਨਾਲ ਮੇਲ-ਜੋਲ ਨਾ ਕਰੋ ਨਹੀਂ ਤੇ ਬਲੈਕ ਲਿਸਟ ਕਰ ਦਿੱਤਾ ਜਾਵੇਗਾ।
           ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨਿਟੁ,ਕੰਵਲਜੀਤ ਸਿੰਘ ਟੋਨੀ,ਹਰਜੋਤ ਸਿੰਘ ਲੱਕੀ, ਹਰਵਿੰਦਰ ਸਿੰਘ ਚਿਟਕਾਰਾ,ਜਸਵਿੰਦਰ ਸਿੰਘ ਜੌਲੀ ਪ੍ਰਧਾਨ ਅੰਬੇਦਕਰ ਸੈਨਾ,ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ।ਜਦੋਂ ਪਾਸਪੋਰਟ ਬਣਦਾ ਹੈ ਉਦੋਂ ਪੂਰੀ ਜਾੰਚ ਹੁੰਦੀ ਹੈ ਫਿਰ ਜਦੋਂ ਵੀਜ਼ਾ ਲਗਦਾ ਹੈ ਉਦੋਂ ਪੂਰੀ ਜਾੰਚ ਤੋਂ  ਬਾਅਦ ਲੱਗਦਾ ਹੈ ਤੇ ਫਿਰ ਜਦੋਂ ਜਦੋਂ ਜਥਾ ਜਾਂਦਾ ਹੈ ਤਾਂ ਭਾਰਤੀ ਏਜੰਸੀਆਂ ਦੀ ਨਿਗਰਾਨੀ ਹੇਠ ਜਾਂਦਾ ਹੈ। ਉੁਸ ਤੋਂ ਹਰ ਸਿੱਖ ਦੀ ਤਾਂਘ ਸਿਰ ਤੇ ਸਿਰਫ ਗੁੁਰਧਾਮਾਂ ਦੀ ਯਾਤਰਾ ਹੁੰਦੀ ਹੈ।ਪਰ ਕੋਈ ਪਾਕਿਸਤਾਨ ਗੁਰੂਘਰਾਂ ਦੇ ਪ੍ਰਬੰਧ ਜਾਂ ਕੋਈ ਨਾਗਰਿਕ ਅਗਰ ਕੋਈ ਦੁਆ ਸਲਾਮ ਕਰਦਾ ਹੈ ਤਾਂ ਯਾਤਰੂ ਜਵਾਬ ਦਿੰਦਾ ਹੈ ਤਾਂ ਤੁੁਸੀਂ ਬਲੈਕ ਲਿਸਟ ਕਰਨ ਦੀਆਂ ਗੱਲਾਂ ਕਰਕੇ ਯਾਤਰੂਆਂ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰਦੇ ਪਏ ਹੋ, ਜਿਸ ਤੋਂ ਡਰ ਤੇ ਸਿੱਖ ਗੁੁਰਧਾਮਾਂ ਦੇ ਦਰਸ਼ਨ ਦੀਦਾਰੇ  ਕਰਨ ਤੇ ਡਰ ਮਹਿਸੂਸ ਕਰਨਗੇ, ਜੋ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।ਤੁਸੀਂ ਆਪਣਿਆਂ ਨਿਗਰਾਨ ਟੀਮਾਂ ਨੂੰ ਚੁੁਸਤ ਕਰੋ ਨਾ ਕਿ ਸਿੱਖਾਂ ਵਿਚ ਦਹਿਸ਼ਤ ਫੈਲਾਉ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹ ਉੁਹ ਫੁੁਰਮਾਨ ਨੂੰ ਤੁਰੰਤ ਰੱਦ ਕਰਨ। ਇਸ ਮੋਕੇ ਤੇ ਜੋਗਿੰਦਰ ਸਿੰਘ ਲਾਇਲਪੁਰੀ,ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ ਗੁੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

LEAVE A REPLY