ਅਹਿਮਦਾਬਾਦ/28 ਮਈ/ ਬਿਊਰੋ:
ਪੀਐਮ ਮੋਦੀ ਅੱਜ ਸਵੇਰੇ ਰਾਜਕੋਟ ਜ਼ਿਲ੍ਹੇ ਦੇ ਅਟਕੋਟ ਸ਼ਹਿਰ ਪਹੁੰਚੇ। ਇੱਥੇ ਉਨ੍ਹਾਂ 50 ਕਰੋੜ ਦੀ ਲਾਗਤ ਨਾਲ ਬਣੇ ਮਲਟੀ-ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਕੇਂਦਰ ਵਿੱਚ ਸਾਡੀ ਸਰਕਾਰ ਹੈ। ਅਸੀਂ ਪਿਛਲੇ ਅੱਠ ਸਾਲਾਂ ਤੋਂ ਭਾਰਤ ਨੂੰ ਗਾਂਧੀ ਦਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਬਾਅਦ ਉਹ ਪਾਟੀਦਾਰ ਸਮਾਜ ਦੇ ਪ੍ਰੋਗਰਾਮ ‘ਚ ਪਹੁੰਚੇ, ਇੱਥੇ ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਨਾਲ ਦੇਸ਼ ਨੂੰ ਨੀਵਾਂ ਦੇਖਣਾ ਪਵੇ। ਮੇਰੇ ਵੀ ਉਹੀ ਸੰਸਕਾਰ ਹਨ ਜੋ ਤੁਹਾਡੇ (ਗੁਜਰਾਤ) ਹਨ।ਇਸ ਦੌਰਾਨ ਪੀਐਮ ਨੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀ ਸੇਵਾ ਦੇ 8 ਸਾਲ ਪੂਰੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦੀ ਧਰਤੀ ਤੋਂ ਮਿਲੇ ਸੰਸਕਾਰ ਹੀ ਹਨ ਕਿ ਇਨ੍ਹਾਂ 8 ਸਾਲਾਂ ਵਿੱਚ ਮੈਂ ਅੱਜ ਤੱਕ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਿਸ ਨਾਲ ਤੁਹਾਨੂੰ ਜਾਂ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਸਿਰ ਝੁਕਾਉਣਾ ਪਵੇ।