ਥਾਣਾ ਮਹਿਤਪੁਰ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 1 ਨਸ਼ਾ ਤਸਕਰ ਔਰਤ ਨੂੰ ਕੀਤਾ ਗ੍ਰਿਫਤਾਰ

0
67

  • Google+

ਜਲੰਧਰ ( ਰਾਜੀਵ ਭਾਸਕਰ ): 28 ਮਈ 

 ਸ੍ਰੀ ਸਵਪਨ ਸ਼ਰਮਾ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ / ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ , ਪੀ.ਪੀ.ਐਸ. ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਸ਼੍ਰੀ ਜਸਬਿੰਦਰ ਸਿੰਘ , ਪੀ.ਪੀ.ਐਸ . ਉਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ਤੇ ਐਸ . ਆਈ ਮਹਿੰਦਰਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਨੇ 01 ਨਸ਼ਾ ਤਸਕਰ ਔਰਤ ਨੂੰ 125 ਖੁਲੀਆ ਨਸ਼ੀਲੀਆ ਗੋਲੀਆ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਸਬਿੰਦਰ ਸਿੰਘ , ਪੀ.ਪੀ.ਐਸ . ਉਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਇੰਲਾਕਾ ਗਸ਼ਤ ਦੌਰਾਨ ਕਸਬਾ ਮਹੱਲਾ ਮਹਿਤਪੁਰ ਤੋਂ ਗੁਰਮੀਤ ਕੋਰ ਪਤਨੀ ਲੇਟ ਲਖਵੀਰ ਸਿੰਘ ਉਰਫ ਲੱਖੀ ਵਾਸੀ ਮੁਹੱਲਾ ਕਸਬਾ ਥਾਣਾ ਮਹਿਤਪੁਰ ਪਾਸੋਂ 125 ਖੁਲੀਆਂ ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਉਸ ਖਿਲਾਫ ਮੁੱਕਦਮਾ ਨੰਬਰ 58 ਮਿਤੀ 27.05.22 ਜੁਰਮ 22-61-85 NDPS Act ਥਾਣਾ ਮਹਿਤਪੁਰ ਜਲੰਧਰ ਦਿਹਤੀ ਦਰਜ ਰਜਿਸਟਰ ਕੀਤਾ ।

LEAVE A REPLY