ਬਸਤੀ ਬਾਵਾ ਖੇਲ ਸੈਂਟਰ ਸਕੂਲ ਵਿੱਚ ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ) ਮੈਂਬਰਾਂ ਦੀ ਟ੍ਰੇਨਿੰਗ ਕਰਵਾਈ

0
6

ਬਸਤੀ ਬਾਵਾ ਖੇਲ ਸੈਂਟਰ ਸਕੂਲ ਵਿੱਚ ਸਕੂਲ ਬਸਤੀ ਬਾਵਾ ਖੇਲ ਸੈਂਟਰ ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ) ਮੈਂਬਰਾਂ ਦੀ ਟ੍ਰੇਨਿੰਗ ਕਰਵਾਈ

  • Google+

ਸਕੂਲਾਂ ਦੀਆਂ ਗ੍ਰਾਂਟਾਂ ਦੀ ਸਹੀ ਵਰਤੋਂ ਅਤੇ ਸਿੱਖਿਆ ਪ੍ਰਬੰਧਨ ਸਬੰਧੀ ਹੋਇਆ ਵਿਚਾਰ-ਵਟਾਂਦਰਾ

  • Google+

ਜਲੰਧਰ, 16 ਸਤੰਬਰ (ਐਸ.ਕੇ. ਕਪੂਰ) ਬਸਤੀ ਬਾਵਾ ਖੇਲ ਸੈਂਟਰ ਸਕੂਲ ਵਿਖੇ ਅੱਜ 16 ਸਤੰਬਰ 2026 ਨੂੰ ਵੱਖ-ਵੱਖ ਸਕੂਲਾਂ ਦੇ ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ.) ਮੈਂਬਰਾਂ ਦੀ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਦੀ ਪ੍ਰਧਾਨਗੀ ਸੈਂਟਰ ਹੈੱਡ ਟੀਚਰ ਸ੍ਰੀ ਦਵਿੰਦਰ ਕੁਮਾਰ ਵੱਲੋਂ ਕੀਤੀ ਗਈ।
ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਐਸ.ਐਮ.ਸੀ. ਮੈਂਬਰਾਂ, ਸਕੂਲ ਮੁਖੀਆਂ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਸਕੂਲਾਂ ਵਿੱਚ ਐਸ.ਐਮ.ਸੀ. ਦੀ ਭੂਮਿਕਾ, ਸਕੂਲ ਦੇ ਵਿਕਾਸ ਕਾਰਜਾਂ ਅਤੇ ਸਰਕਾਰ ਵੱਲੋਂ ਆਉਣ ਵਾਲੀਆਂ ਵੱਖ-ਵੱਖ ਗ੍ਰਾਂਟਾਂ ਦੀ ਯੋਜਨਾਬੱਧ ਅਤੇ ਪਾਰਦਰਸ਼ੀ ਢੰਗ ਨਾਲ ਵਰਤੋਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਸੀ.ਐਸ.ਟੀ. ਦਵਿੰਦਰ ਕੁਮਾਰ ਨੇ ਕਿਹਾ ਕਿ ਸਕੂਲਾਂ ਨੂੰ ਮਿਲਣ ਵਾਲੀਆਂ ਸਰਕਾਰੀ ਗ੍ਰਾਂਟਾਂ ਦੀ ਵਰਤੋਂ ਸਕੂਲ ਦੀਆਂ ਅਸਲ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਾਂ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਐਸ.ਐਮ.ਸੀ. ਮੈਂਬਰਾਂ ਨੂੰ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

  • Google+

ਮੀਟਿੰਗ ਦੌਰਾਨ ਸਕੂਲਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਐਸ.ਐਮ.ਸੀ. ਮੈਂਬਰਾਂ ਵੱਲੋਂ ਆਪਣੇ ਸੁਝਾਅ ਪੇਸ਼ ਕੀਤੇ ਗਏ।

  • Google+

ਇਸ ਮੌਕੇ ਬਸਤੀ ਪੀਰ ਦਾਦ ਸਕੂਲ ਤੋਂ ਸ੍ਰੀਮਤੀ ਜੋਤੀ ਪਾਲ, ਮੋਨਿਕਾ, ਪ੍ਰਿਅੰਕਾ, ਤਜਿੰਦਰ ਅਰੌੜਾ, ਨਿਸ਼ਾ ਨਾਗਪਾਲ, ਸੰਜੀਵ ਭਾਰਦਵਾਜ , ਰਸ਼ਮੀ ਅਰੋੜਾ ਸਮੇਤ ਵੱਖ-ਵੱਖ ਸਕੂਲਾਂ ਦੇ ਮੁਖੀ ਅਤੇ ਐਸ.ਐਮ.ਸੀ. ਮੈਂਬਰ ਹਾਜ਼ਰ ਸਨ। ਟ੍ਰੇਨਿੰਗ ਦਾ ਉਦੇਸ਼ ਸਕੂਲ ਪ੍ਰਬੰਧਨ ਵਿੱਚ ਐਸ.ਐਮ.ਸੀ. ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਸਾਂਝੇ ਤੌਰ ’ਤੇ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਸੀ।

 

LEAVE A REPLY