ਸਿੱਖਿਆ ਬੋਰਡ ਦੀ ਸੇਵਾਮੁਕਤ ਡਿਪਟੀ ਡਾਇਰੈਕਟਰ ਤੇ ਲੇਖਕਾ ਡਾ. ਸੁਲਤਾਨਾ ਬੇਗਾਮ ਦਾ ਦਿਹਾਂਤ

0
87
  • Google+

 

ਮੋਹਾਲੀ, 28 ਮਈ, ਵਰਮਾ 

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਤੇ ਮਸ਼ਹੂਰ ਲੇਖਕਾ ਡਾ. ਸੁਲਤਾਨਾ ਬੇਗਮ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕਾਫੀ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਨੇ ‘ਰੁਸਵਾਈਆਂ’ (ਗ਼ਜ਼ਲ ਸੰਗ੍ਰਹਿ ਪੰਜਾਬੀ ਅਤੇ ਉਰਦੂ ‘ਚ), ‘ਗੁਲਜ਼ਾਰਾਂ’ (ਪੰਜਾਬੀ ਅਤੇ ਉਰਦੂ ‘ਚ), ‘ਸ਼ਗੂਫ਼ੇ’ (ਸੂਫ਼ੀ ਕਾਵਿ ਸੰਗ੍ਰਹਿ), ‘ਬਹਾਰਾਂ’,   ‘ਹੈਰਤ ਕਦਾ’ (ਬਹਾਰਾਂ ਦਾ ਉਰਦੂ ਲਿਪੀਅੰਤਰ), ‘ਨਮਕਪਾਰੇ’ ਅਤੇ ਦੋ ਸਵੈ ਜੀਵਨੀਆਂ ‘ਮੇਰੀ ਕਤਰਾ ਕਤਰਾ ਜ਼ਿੰਦਗੀ’ ਅਤੇ ‘ਲਾਹੌਰ ਕਿੰਨੀ ਦੂਰ’ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਸੁਲਤਾਨਾ ਬੇਗਮ ਦੇ ਸਦੀਵੀ ਵਿਛੋੜੇ ਨਾਲ ਅਸੀਂ ਇੱਕ ਸੁਹਿਰਦ ਸਾਹਿਤਕਰਮੀ ਤੋਂ ਵਾਂਝੇ ਹੋ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ  ਸਮੁੱਚੀ ਕਾਰਜਕਾਰਨੀ ਡਾ. ਸੁਲਤਾਨਾ ਬੇਗਮ ਦੇ ਸਦੀਵੀ ਵਿਛੋੜੇ ਮੌਕੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦੀ ਹੈ।

LEAVE A REPLY