ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਕਾਜੀ ਮੰਡੀ ਏਰੀਆ ਵਿੱਚ ਚਲਾਇਆ ਗਿਆ ਸਰਚ ਅਭਿਆਨ

0
50
  • Google+
ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਕਾਜੀ ਮੰਡੀ ਏਰੀਆ ਵਿੱਚ ਚਲਾਇਆ ਗਿਆ ਸਰਚ ਅਭਿਆਨ

ਜਲੰਧਰ (ਰਾਜੀਵ ਭਾਸਕਰ )

ਸ੍ਰੀ ਗੁਰਸ਼ਰਨ ਸਿੰਘ ਸੰਧੂ , ਆਈ.ਪੀ.ਐਸ , ਕਮਿਸ਼ਨਰ ਪੁਲਿਸ , ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਥਾਣਾ ਰਾਮਾ ਮੰਡੀ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਕਾਜੀ ਮੰਡੀ ਏਰੀਆ ਵਿੱਚ ਇੱਕ ਕਾਰਡਨ ਅਤੇ ਸਰਚ ਅਭਿਆਨ ਚਲਾਇਆ ਗਿਆ ।

ਜਿਸ ਦੀ ਅਗਵਾਈ ਸ੍ਰੀ ਜਗਮੋਹਣ ਸਿੰਘ ਪੀ.ਪੀ.ਐਸ , ਡੀ.ਸੀ.ਪੀ ਸਿਟੀ , ਜਲੰਧਰ , ਸ੍ਰੀ ਜਸਕਿਰਨਜੀਤ ਸਿੰਘ ਤੇਜਾ , ਪੀ.ਪੀ.ਐਸ , ਡੀ.ਸੀ.ਪੀ ਇੰਨਵੈਸਟੀਗੇਸ਼ਨ , ਜਲੰਧਰ , ਸ੍ਰੀ ਸੁਹੇਲ ਮੀਰ , ਆਈ.ਪੀ.ਐਸ , ਏ.ਡੀ.ਸੀ.ਪੀ -1 , ਜਲੰਧਰ , ਸ੍ਰੀ ਹਰਪਾਲ ਸਿੰਘ ਪੀ.ਪੀ.ਐਸ , ਏ.ਡੀ.ਸੀ.ਪੀ -2 , ਜਲੰਧਰ , ਸ੍ਰੀ ਗੁਰਬਾਜ ਸਿੰਘ ਪੀ.ਪੀ.ਐਸ , ਏ.ਡੀ.ਸੀ.ਪੀ , ਇੰਨਵੈਸਟੀਗੇਸ਼ਨ , ਜਲੰਧਰ , ਸ੍ਰੀ ਹਰਪ੍ਰੀਤ ਸਿੰਘ ਬੈਨੀਪਾਲ , ਪੀ.ਪੀ.ਐਸ , ਏ.ਡੀ.ਸੀ.ਪੀ ਸਪੈਸ਼ਲ ਬ੍ਰਾਂਚ ਜਲੰਧਰ ਅਤੇ ਹਲਕਾ ਅਫਸਰਾਨ ਵਲੋਂ ਕੀਤੀ ਗਈ।

ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਸਰਚ ਅਭਿਆਨ ਦੌਰਾਨ ਨਾਕਾਬੰਦੀ ਅਤੇ ਵੱਖ ਵੱਖ ਰੇਡਇੰਗ ਪਾਰਟੀਆ ਵਿੱਚ 300 ਦੇ ਕ੍ਰੀਬ ਪੁਲਿਸ ਕਰਮਚਾਰੀ ਅਤੇ 100 ਦੇ ਕ੍ਰੀਬ ਮਹਿਲਾ ਕਰਮਚਾਰੀਆ ਨੂੰ ਲਗਾਇਆ ਗਿਆ ਅਤੇ ਇਸ ਏਰੀਆਂ ਦੇ 12 ਮੇਨ ਪੁਆਂਇਟਾਂ ਪਰ ਨਾਕਾਬੰਦੀ ਕਰਵਾ ਕੇ 17 ਰੇਡ ਪਾਰਟੀਆਂ ਵਲੋਂ ਰੇਡ ਕੀਤੇ ਗਏ।

ਇਸ ਸਰਚ ਅਭਿਆਨ ਦੋਰਾਨ ਸ਼ਨਾਖਤ ਕੀਤੇ ਗਏ 05 ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਗਿਆ ਹੈ , ਜਿਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ । ਨਸ਼ਾ ਤਸ਼ਕਰਾਂ ਖਿਲਾਫ ਇਹ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ । ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ।

LEAVE A REPLY