ਕੇਸ ‘ਚ ਲੋੜੀਂਦਾ ਮੁਲਜ਼ਮ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਕੇ ਹੋਇਆ ਫ਼ਰਾਰ

0
57

ਕੇਸ ‘ਚ ਲੋੜੀਂਦਾ ਮੁਲਜ਼ਮ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਕੇ ਹੋਇਆ ਫ਼ਰਾਰ

ਜਲੰਧਰ/24 ਜੂਨ/ਰਾਜੀਵ ਭਾਸਕਰ
ਫਗਵਾੜਾ ਦੇ ਮੇਹੜੂ ਪਿੰਡ ਲਾਗੇ ਪੁਲਸ ਮੁਲਾਜ਼ਮਾਂ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ‘ਚ ਪੁਲਸ ਨਾਕਾ ਤੋੜ ਕੇ ਭੱਜੇ ਮੁਲਜ਼ਮਾਂ ਨੇ ਫਗਵਾੜਾ ‘ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਕਰੀਬ 12 ਵਜੇ ਦੀ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਪੁਲੀਸ ਵੱਲੋਂ ਇੱਕ ਕੇਸ ‘ਚ ਲੋੜੀਂਦਾ ਮੁਲਜ਼ਮ ਰਾਜਨ ਜਲੰਧਰ ਪੁਲੀਸ ਦੀ ਨਾਕਾਬੰਦੀ ਤੋੜ ਕੇ ਫਗਵਾੜਾ ਵੱਲ ਆ ਰਿਹਾ ਹੈ।ਜਿਸ ਤੋਂ ਬਾਅਦ ਫਗਵਾੜਾ ਪੁਲਿਸ ਨੇ ਪਿੰਡ ਮੇਹੜੂ ਕੋਲ ਨਾਕਾਬੰਦੀ ਕੀਤੀ ਤਾਂ ਉਕਤ ਕਾਰ ਸਵਾਰ ਨੌਜਵਾਨਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿੱਚ ਪੁਲਿਸ ਨੇ ਵੀ ਗੋਲੀ ਚਲਾ ਕੇ ਆਪਣੀ ਜਾਨ ਬਚਾਈ।ਮੁਲਜ਼ਮ ਗੋਲੀਆਂ ਚਲਾਉਂਦੇ ਹੋਏ ਫ਼ਰਾਰ ਹੋਣ ‘ਚ ਸਫਲ ਹੋ ਗਏ। ਫਿਲਹਾਲ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY