ਮੋਹਾਲੀ , 24 ਜੂਨ, ਮਨਜੀਤ
ਪੰਜਾਬ ਦੀ ਮਾਨ ਸਰਕਾਰ ਵੱਲੋਂ ਮਜਦੂਰ ਵਰਗ ਦੀਆਂ ਮੰਗਾ ਨੂੰ ਨਜਰਅੰਦਾਜ਼ ਕਰਨ ਖਿਲਾਫ਼ ਅਤੇ ਦੋ ਸਾਲਾਂ ਤੋ ਰੋਕੀ ਰੋਜਾਨਾ ਦਿਹਾੜੀ ਰੇਟ ਲਿਸਟ ਜਾਰੀ ਕਰਾਉਣ, ਘੱਟੋਘੱਟ ਦਿਹਾੜੀ ਰੇਟ 700 ਰੁਪਏ, ਮਜਦੂਰਾਂ, ਔਰਤਾਂ ਸਿਰ ਚੜੇ ਸਮੁਚੇ ਕਰਜਾ ਮਾਫ਼ ਕਰਾਉਣ, ਤੀਜੇ ਹਿੱਸੇ ਦੀਆਂ ਪੰਚਾਇਤੀ ਜਮੀਨਾਂ ਦਲਿਤਾਂ ਨੂੰ ਸਾਸਤੇ ਰੇਟਾ ਤੇ ਦਵਾਉਣ, ਅਤੇ ਜਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜਮੀਨਾਂ ਜਬਤ ਕਰਕੇ ਬੇ ਜਮੀਨੇ ਗਰੀਬਾਂ ਵਿੱਚ ਵੰਡਾਉਣ, ਸਮੇਤ ਹੋਰ ਮਜਦੂਰ ਮੰਗਾ ਲਈ ਅੱਜ ਮਜਦੂਰ ਜਥੇਬੰਦੀਆਂ ਦੇ ਸਾਝੇ ਮੋਰਚੇ ਦੀ ਅਗਵਾਈ ਹੇਠ ਹਜਾਰਾਂ ਬੇ ਜਮੀਨੇ ਮਜਦੂਰਾਂ, ਔਰਤਾਂ ਵੱਲੋਂ ਵਿਧਾਨ ਸਭਾ ਵੱਲ ਮਜਦੂਰ ਮਾਰਚ ਕੀਤਾ। ਮਜ਼ਦੂਰਾਂ ਦੇ ਮਾਰਚ ਨੂੰ ਵਾਈਪੀਐਸ ਚੌਂਕ ਕੋਲ ਪੰਜਾਬ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਕਰੀਬ 2 ਘੰਟੇ ਤਪਦੀ ਧੁੱਪ ਵਿੱਚ ਮਜ਼ਦੂਰ ਸੜਕਾ ਉਤੇ ਬੈਠੇ ਰਹੇ, ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਜੁਲਾਈ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੈਅ ਕਰਵਾਈ ਗਈ।
ਇਸ ਵਿਧਾਨ ਸਭਾ ਵੱਲ ਮਜਦੂਰ ਮਾਰਚ ਦੀ ਅਗਵਾਈ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ, ਕ੍ਰਾਤੀਕਾਰੀ ਪੇਡੂ ਮਜਦੂਰ ਯੁਨੀਅਨ (ਪੰਜਾਬ) ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਗੋਵਾਲ, ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ, ਕੁੱਲ ਹਿੰਦ ਖੇਤ ਮਜਦੂਰ ਯੁਨੀਅਨ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ, ਪੇਡੂ ਮਜਦੂਰ ਯੂਨੀਅਨ ਅਜਾਦ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਜਲੂਰ ਨੇ ਕੀਤੀ।