ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਮੁਕੰਮਲ: ਰਿਟਰਨਿੰਗ ਅਫਸਰ

0
62
  • Google+
ਸੰਗਰੂਰ, 24 ਜੂਨ: – ਹਰਸ਼
ਭਾਰਤੀ ਚੋਣ ਕਮਿਸਨ ਵੱਲੋ ਜਾਰੀ ਦਿਸਾ ਨਿਰਦੇਸਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਵਿਖੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋ ਬਾਅਦ ਇਨ੍ਹਾਂ ਵੋਟਾਂ ਦੀ ਗਿਣਤੀ 26 ਜੂਨ ਨੂੰ ਸਵੇਰੇ 8 ਵਜੇ ਤੋਂ ਆਰੰਭ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਸ੍ਰੀ ਜਤਿੰਦਰ ਜ਼ੋਰਵਾਲ ਨੇ ਦੱਸਿਆ ਕਿ 99-ਲਹਿਰਾ ਦਾ ਗਿਣਤੀ ਕੇਂਦਰ ਜਮੀਨੀ ਮੰਜਿਲ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਮਾਤਾ ਗੁਜਰੀ ਬਲਾਕ, ਬਰੜਵਾਲ ਧੂਰੀ ਵਿਖੇ, 100- ਦਿੜ੍ਹਬਾ ਦਾ ਗਿਣਤੀ ਕੇਂਦਰ ਮਾਤਾ ਗੁਜਰੀ ਕਾਲਜ (ਰੂਮ ਨੰਬਰ ਕੇ.ਜੀ ਮਗਨੋਲੀਆ) ਪਹਿਲੀ ਮੰਜਿਲ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਵਿਖੇ, 101- ਸੁਨਾਮ ਦਾ ਗਿਣਤੀ ਕੇਂਦਰ 10 + 1 ਕਾਮਰਸ, ਰੂਮ ਨੰਬਰ 1 ਤੇ 2, 102-ਭਦੌੜ ਦਾ ਗਿਣਤੀ ਕੇਂਦਰ ਬੀ-ਫਾਰਮੇਸੀ ਬਲਾਕ, ਦੂਜੀ ਮੰਜਿਲ, ਐਸ.ਡੀ. ਕਾਲਜ ਬਰਨਾਲਾ, 103- ਬਰਨਾਲਾ ਦਾ ਗਿਣਤੀ ਕੇਂਦਰ ਐਸ.ਡੀ ਕਾਲਜ ਆਫ ਐਜੂਕੇਸਨ (ਬੀ ਐਡ ਹਾਲ) ਬਰਨਾਲਾ, 104- ਮਹਿਲ ਕਲਾਂ ਦਾ ਗਿਣਤੀ ਕੇਂਦਰ ਐਸ.ਡੀ ਕਾਲਜ ਬਰਨਾਲਾ ਬਰਾਂਚ ਡਾ. ਰਘੂਬੀਰ ਪਰਕਾਸ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਪਹਿਲੀ ਮੰਜਿਲ ਬਰਨਾਲਾ, 105-ਮਲੇਰਕੋਟਲਾ ਦਾ ਗਿਣਤੀ ਕੇਂਦਰ ਦੇਸ ਭਗਤ ਪਾਲੀਟੈਕਨਿਕ ਕੇਂਦਰ ਦੀ ਜਮੀਨੀ ਮੰਜਿਲ, 107-ਧੂਰੀ ਦਾ ਗਿਣਤੀ ਕੇਂਦਰ ਜਮੀਨੀ ਮੰਜਿਲ, ਗਰਲਜ ਕਾਲਜ, ਦੇਸ ਭਗਤ ਕਾਲਜ, ਬਰੜਵਾਲ ਧੂਰੀ ਅਤੇ 108-ਸੰਗਰੂਰ ਦਾ ਗਿਣਤੀ ਕੇਂਦਰ ਪਹਿਲੀ ਮੰਜਿਲ, ਮੈਨੇਜਮੈਂਟ ਬਲਾਕ, ਦੇਸਭਗਤ ਕਾਲਜ ਬਰੜਵਾਲ ਧੂਰੀ ਵਿਖੇ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਈ.ਵੀ.ਐਮ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਲਈ ਹਰੇਕ ਗਿਣਤੀ ਕੇਂਦਰ ਵਿਖੇ 14 ਕਾਊਂਟਿੰਗ ਟੇਬਲ ਲਗਾਏ ਗਏ ਹਨ ਜਦਕਿ ਪੋਸਟਲ/ਈਟੀਪੀਬੀਐਸ ਬੈਲਟ ਪੇਪਰਾਂ ਦੀ ਗਿਣਤੀ ਕਾਨਫਰੰਸ ਹਾਲ, ਪਹਿਲੀ ਮੰਜਿਲ, ਕਾਮਰਸ ਬਲਾਕ, ਦੇਸ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਬਣਾਏ ਕਾਊਟਿੰਗ ਸੈਂਟਰ ਵਿਖੇ ਹੋਵੇਗੀ ਜਿਸ ਲਈ 4 ਕਾਊਂਟਿੰਗ ਟੇਬਲ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 26 ਜੂਨ ਦਿਨ ਐਤਵਾਰ ਨੂੰ ਸਵੇਰੇ 8 ਵਜੇ ਗਿਣਤੀ ਸੁਰੂ ਕਰਨ ਤੋਂ ਅੱਧਾ ਘੰਟਾ ਪਹਿਲਾਂ (ਸਵੇਰੇ 7.30 ਵਜੇ) ਸਮੂਹ ਅਸੈਂਬਲੀ ਸੈਗਮੈਂਟਾਂ ਦੇ ਈ.ਵੀ.ਐਮ ਸਟਰੌਂਗ ਰੂਮ ਖੋਲ੍ਹੇ ਜਾਣੇ ਹਨ ਅਤੇ ਇਸ ਉਪਰੰਤ ਠੀਕ 8 ਵਜੇ ਵੋਟਾਂ ਦੀ ਗਿਣਤੀ ਸੁਰੂ ਕੀਤੀ ਜਾਣੀ ਹੈ। ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਗਿਣਤੀ ਕੇਂਦਰ ਦੇ ਅੰਦਰ ਮੋਬਾਇਲ ਫੋਨ ਜਾਂ ਕਿਸੇ ਵੀ ਤਰ੍ਹਾਂ ਦੀ ਇਲੈਕਟਰੋਨਿਕ ਡਿਵਾਈਸ ਲਿਜਾਉਣਾ ਸਖਤ ਮਨ੍ਹਾ ਹੈ।
Attachments area

LEAVE A REPLY