ਵਿਧਾਨ ਸਭਾ ’ਚ ਮੁੱਖ ਮੰਤਰੀ ਨੇ ਕਿਹਾ, ‘ਪੰਜਾਬ ਕੌਮੀ ਸਿੱਖਿਆ ਸਰਵੇਖਣ ’ਚ ਆਇਆ ਨੰਬਰ ਵਨ ਫਰਜ਼ੀ

0
56

  • Google+

ਵਿਧਾਨ ਸਭਾ ’ਚ ਮੁੱਖ ਮੰਤਰੀ ਨੇ ਕਿਹਾ, ‘ਪੰਜਾਬ ਕੌਮੀ ਸਿੱਖਿਆ ਸਰਵੇਖਣ ’ਚ ਆਇਆ ਨੰਬਰ ਵਨ ਫਰਜ਼ੀ’

ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ : ਸਿੱਖਿਆ ਮੰਤਰੀ

ਚੰਡੀਗੜ੍ਹ, 24 ਜੂਨ, ਬਿਓਰੋ :

ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਸਕੂਲ ਦਾ ਕੌਮੀ ਸਿੱਖਿਆ ਸਰਵੇਖਣ ਵਿੱਚ ਨੰਬਰ ਇਕ ਉਤੇ ਆਉਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਜ਼ੀ ਕਰਾਰ ਦਿੱਤਾ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਕਿ ਕੌਮੀ ਸਿੱਖਿਆ ਸਰਵੇਖਣ ਵਿੱਚ ਪੰਜਾਬ ਨੰਬਰ ਵਨ ਉਤੇ ਆਇਆ ਹੈ ਅਤੇ ਸੂਬਾ ਸਰਕਾਰ ਨੇ ਵਧਾਈ ਤੱਕ ਨਹੀਂ ਦਿੱਤੀ। ਇਸ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਵਿੱਚ ਕਿਹਾ ਕਿ ‘ਕੌਮੀ ਸਿੱਖਿਆ ਸਰਵੇਖਣ ਵਿੱਚ ਆਇਆ ਨਵੰਬਰ ਵਨ ਫਰਜ਼ੀ ਹੈ, ਅਸੀਂ ਤੁਹਾਨੂੰ ਅਸਲੀ ਨੰਬਰ ਵਨ ਬਣਾ ਕੇ ਦਿਖਾਵਾਂਗੇ।’ ਉਨ੍ਹਾਂ ਕਿਹਾ ਕਿ ਤੁਸੀਂ ਕਿਸ ਨੂੰ ਨੰਬਰ ਵਨ ਦੱਸ ਰਹੇ ਹੋ। ਸਕੂਲਾਂ ਨੂੰ ਬਾਹਰੋਂ ਰੰਗ ਰੋਗਨ ਕਰਨ ਨਾਲ ਸਕੂਲ ਸਮਾਰਟ ਨਹੀਂ ਬਣ ਜਾਂਦੇ। ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਕੀ ਚੱਲ ਰਿਹਾ, ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਅਧਿਆਪਕਾਂ ਦਾ ਪ੍ਰਬੰਧ ਹੈ, ਇਸ ਦੀ ਪੂਰਤੀ ਉਹ ਕਰਨਗੇ।

ਇਕ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਮਾਸਟਰ ਕਾਡਰ ਅਤੇ ਈਟੀਟੀ ਅਧਿਆਪਕਾਂ ਦੀ ਭਰਤੀ ਦਾ ਕੰਮ ਚੱਲ ਰਿਹਾ ਹੈ। ਈਟੀਟੀ ਅਧਿਆਪਕਾਂ ਨੂੰ ਹਫਤੇ ਤੱਕ ਆਰਡਰ ਮਿਲ ਜਾਣਗੇ। ਆਉਣ ਵਾਲੇ ਸਮੇਂ ਵਿੱਚ ਮਾਸਟਰ ਕਾਡਰ ਦੀ ਵੀ ਭਰਤੀ ਕੀਤੀ ਜਾਵੇਗੀ।

LEAVE A REPLY