BSF ਵੱਲੋਂ 21 ਕਰੋੜ ਰੁਪਏ ਕੀਮਤ ਦੀ ਹੈਰੋਇਨ ਤੇ ਪਿਸਟਲ ਬਰਾਮਦ

0
44

BSF ਵੱਲੋਂ 21 ਕਰੋੜ ਰੁਪਏ ਕੀਮਤ ਦੀ ਹੈਰੋਇਨ ਤੇ ਪਿਸਟਲ ਬਰਾਮਦ

  • Google+
ਅੰਮ੍ਰਿਤਸਰ/25 ਜੂਨ/ ਰਾਕੇਸ਼ ਅੱਤਰੀ
ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਕਿਸਾਨ ਗਾਰਡ ਨੇ ਇੱਕ ਕਿਸਾਨ ਦੀ ਮਦਦ ਨਾਲ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀਐਸਐਫ ਨੇ ਵੀ ਖੇਪ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਖੇਪ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭੈਰੋਪਾਲ ਤੋਂ ਮਿਲੀ ।ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ‘ਤੇ ਸੁਰੱਖਿਆ ਲਈ ਲਗਾਈ ਗਈ ਕੰਡਿਆਲੀ ਤਾਰ ਦੇ ਪਾਰ ਭਾਰਤੀ ਕਿਸਾਨ ਟਰੈਕਟਰਾਂ ਨਾਲ ਖੇਤਾਂ ਵਿੱਚ ਵਾਹੀ ਕਰ ਰਹੇ ਸਨ। ਇਸ ਦੌਰਾਨ ਟਰੈਕਟਰ ਨਾਲ ਵਾਹੁੰਦੇ ਹੋਏ ਤਿੰਨ ਪੈਕਟ ਨਿਕਲੇ। ਸੁਰੱਖਿਆ ਲਈ ਖੜ੍ਹੇ ਬੀਐਸਐਫ ਦੇ ਕਿਸਾਨ ਗਾਰਡ ਨੇ ਇਹ ਦੇਖ ਲਿਆ ਅਤੇ ਪੈਕਟਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਤਿੰਨ ਪੈਕੇਟ ਪੀਲੀ ਟੇਪ ਨਾਲ ਪੈਕ ਕੀਤੇ ਹੋਏ ਸਨ। ਖੇਪ ਵਿੱਚ 3.020 ਕਿਲੋ ਹੈਰੋਇਨ ਸੀ। ਇਸ ਤੋਂ ਇਲਾਵਾ ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋਂ ਖੇਪ ਨਾਲ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਇੱਕ ਮੈਗਜ਼ੀਨ ਅਤੇ 5 ਕਾਰਤੂਸ ਵੀ ਸਨ। ਜ਼ਬਤ ਕੀਤੀ ਖੇਪ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ।

LEAVE A REPLY