ਅਟਾਰੀ ਸਰਹੱਦ ‘ਤੇ 12 ਵਜੇ ਅਨੋਖਾ ਮਨਾਇਆ ਗਿਆ ਆਜ਼ਾਦੀ ਦਿਵਸ

0
57

ਅਟਾਰੀ, 15 ਅਗਸਤ, ਬਿਊਰੋ :(ਰਾਜੀਵ ਭਾਸਕਰ )
ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਅਟਾਰੀ ਸਰਹੱਦ ‘ਤੇ 12 ਵਜੇ ਅਨੋਖਾ ਆਜ਼ਾਦੀ ਦਿਵਸ ਮਨਾਇਆ ਗਿਆ।ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਅਮਨ ਦੋਸਤੀ ਯਾਤਰਾ ਕੱਢੀ ਗਈ। ਜਿਸ ਵਿਚ ਭਾਰਤ ਭਰ ਤੋਂ ਲੋਕ ਪਹੁੰਚੇ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੁਨਹਿਰੇ ਭਵਿੱਖ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ। 1947 ‘ਚ ਆਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਹਰ ਸਾਲ ਵਾਹਗਾ ਸਰਹੱਦ ‘ਤੇ ਅਮਨ-ਦੋਸਤੀ ਯਾਤਰਾ ਕੱਢੀ ਜਾਂਦੀ ਹੈ। ਇਸ ਦੌਰਾਨ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਵੰਡ ਵਿੱਚ ਮਾਰੇ ਗਏ 10 ਲੱਖ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਲੋਕਾਂ ਨੇ ਹਿੰਦ-ਪਾਕਿ ਭਾਈਚਾਰਾ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਦੌਰਾਨ ਅਟਾਰੀ ਸਰਹੱਦ ‘ਤੇ ਸਥਿਤ ਸੁਨਹਿਰੀ ਗੇਟ ਨੂੰ ਤਿਰੰਗੇ ਦੇ ਰੰਗ ‘ਚ ਰੰਗਿਆ ਦੇਖਿਆ ਗਿਆ।ਆਜ਼ਾਦੀ ਦਿਹਾੜੇ ਮੌਕੇ ਦੋਵਾਂ ਮੁਲਕਾਂ ਨੂੰ ਪਿਆਰ ਦਾ ਸੁਨੇਹਾ ਦੇਣ ਆਏ ਲੋਕਾਂ ਨੇ ਕਿਹਾ ਕਿ ਵੰਡ ਵੇਲੇ ਪੰਜਾਬ ਤੇ ਬੰਗਾਲ ਦੋ ਸੂਬੇ ਸਨ ਜਿਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ। 10 ਲੱਖ ਲੋਕ ਮਾਰੇ ਗਏ। ਆਜ਼ਾਦੀ ਦੇ ਇਸ ਮੌਕੇ ਇਨ੍ਹਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨੀ ਚਾਹੀਦੀ ਹੈ।

LEAVE A REPLY