ਥਾਣਾ ਸਦਰ ਦੀ ਪੁਲਿਸ ਨੇ 12 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

0
79

ਥਾਣਾ ਸਦਰ ਦੀ ਪੁਲਿਸ ਨੇ 12 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
  • Google+

ਜਲੰਧਰ ( ਰਾਮਪਾਲ ਭਗਤ)

ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਨਸ਼ਾ ਤਸਕਰਾਂ ਖਿਲਾਫ ਚੱਲ ਰਹੀ ਸਪੈਸ਼ਲ ਮੁਹਿਮ ਤਹਿਤ ਅਤੇ ਸ੍ਰੀ ਪਰਮਿੰਦਰ ਸਿੰਘ ਹੀਰ PPS ਏ.ਡੀ.ਸੀ.ਪੀ. ਸਿਟੀ -2 , ਅਤੇ ਸ੍ਰੀ ਬਬਨਦੀਪ ਸਿੰਘ ਏ.ਸੀ.ਪੀ. ਸਬ ਡਵੀਜਨ -5 ਕੰਨਟੋਨਮੈਂਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ ਤੇ ਉਸ ਸਮੇਂ ਸਫਲਤਾ ਮਿਲੀ ਜਦੋ ਇੰਸ / SHO ਅਜਾਇਬ ਸਿੰਘ ਔਜਲਾ ਦੀ ਅਗਵਾਈ ਹੇਠ ਮਿਤੀ 19.08.2022 ਨੂੰ ASI ਮਦਨ ਸਿੰਘ ਇੰਚਾਰਜ ਚੋਕੀ ਫਤਿਹਪੁਰ ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਗਸ਼ਤ ਪ੍ਰਤਾਪਪੁਰਾ ਵਾਈ ਪੁਆਇੰਟ ਕੋਲ ਮੌਜੂਦ ਸੀ ਕਿ ਇਮਤਿਆਜ ਭੱਟੀ ਪੁੱਤਰ ਵੈਲਸ ਭੱਟੀ ਵਾਸੀ ਮਕਾਨ ਨੰਬਰ 1287 ਬੂਟਾ ਪਿੰਡ ਜਲੰਧਰ ਅਤੇ  ਮੋਹਨ ਉਰਫ ਸੰਜੇ ਪੁੱਤਰ ਸਤਰੂਗਨ ਵਾਸੀ ਮਕਾਨ ਨੰਬਰ 39 ਨਿਊ ਜੀ.ਟੀ.ਬੀ ਨਗਰ ਜਲੰਧਰ ਵਲੋ ਆਪਣੀ ਆਪਣੀ ਜੇਬ ਵਿਚੋ ਸੜਕ ਪਰ ਸੁੱਟ ਮੋਮੀ ਲਿਫਾਫਿਆ ਵਿਚੋਂ 06/06 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

ਦੌਰਾਨੇ ਪੁਛਗਿਛ ਦੋਨਾਂ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਬਲਵੀਰ ਕੁਮਾਰ ਕਾਲਾ ਵਾਸੀ ਕਾਦੀਆਵਾਲ ਥਾਣਾ ਸਦਰ ਜਲੰਧਰ ਪਾਸੋ ਲੈ ਕੇ ਆਏ ਹਨ । ਦੋਸ਼ੀਆਨ ਪਾਸੋਂ ਪੁਛਗਿਛ ਜਾਰੀ ਹੈ ਜਿਨਾ ਨੂੰ ਮਿਤੀ 20.8.22 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।

LEAVE A REPLY