ਖੇਡਾਂ ਵਤਨ ਪੰਜਾਬ ਦੀਆ  ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਵਿੱਚ ਪਹਿਲਾਂ ਦਿਨ ਰਿਹਾ ਲੜਕੀਆਂ ਦੇ ਨਾਂ*

0
205

ਖੇਡਾਂ ਵਤਨ ਪੰਜਾਬ ਦੀਆ  ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਵਿੱਚ ਪਹਿਲਾਂ ਦਿਨ ਰਿਹਾ ਲੜਕੀਆਂ ਦੇ ਨਾਂ*

  • Google+
  • Google+
  • Google+
  • Google+
  • Google+
  • Google+

ਜਲੰਧਰ (ਬਿਊਰੋ): ਖੇਡਾਂ ਵਤਨ ਪੰਜਾਬ ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਅੱਜ ਤੋਂ  ਵਰਿਆਂਣਾ ਸੈਂਟਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਚਮਿਆਰਾਂ ਵਿੱਖੇ ਅੱਜ ਸ਼ੁਰੂ ਹੋ ਗਈਆ ਹਨ।  ਅੱਜ ਖੇਡਾਂ ਦੇ ਪਹਿਲੇ ਦਿਨ ਲੜਕੀਆਂ ਦੀਆ ਖੇਡਾਂ ਹੋਇਆ ਜਿਸ ਵਿੱਚ ਲੜਕੀਆਂ ਦੀ , 100,200,400 ਮੀਟਰ, ਲੌਂਗ ਜੰਮਪ, ਬੈਡਮਿੰਟਨ, ਖੋ ਖੋ, ਕਬੱਡੀ, ਰੱਸੀ ਕਸ਼ਾ  ਆਦਿ ਖੇਡਾਂ ਹੋਈਆਂ। ਇਹਨਾਂ ਖੇਡਾਂ ਵਿੱਚ ਆਈਆਂ ਹੋਇਆ ਵਿਦਿਆਰਥਣਾਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ  । ਇਸ ਸਬੰਧੀ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ ਨੇ ਦੱਸਿਆ ਵੈਸਟ -2 ਦੇ ਵੱਖ ਵੱਖ ਸੈਂਟਰਾਂ ਦੀਆਂ ਜੇਤੂ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਸ ਤੋਂ ਬਾਅਦ ਵੱਖ ਵੱਖ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਹੋਣ ਵਾਲਿਆ ਖੇਡਾਂ ਵਿੱਚ ਹਿੱਸਾ ਲੈਣ ਲਈ ਅੱਗੇ ਭੇਜਿਆ ਜਾਵੇਗਾ। ਇਸ ਮੌਕੇ ਸ. ਗੁਮੀਤ ਸਿੰਘ ਉੱਪਲ ਸਰਪੰਚ ਗ੍ਰਾਮ ਪੰਚਾਇਤ ਚਮਿਆਰਾਂ, ਸ. ਮੋਹਨ ਸਿੰਘ ਸਾਬਕਾ ਸਰਪੰਚ, ਸ. ਪਿਆਰਾ ਸਿੰਘ , ਰਾਜਵੀਰ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਕੇਵਲ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ, ਸ. ਅਵਤਾਰ ਸਿੰਘ ਫ਼ੌਜੀ, ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ (ਬੀ ਐੱਸ ਓ) ਹੈਡ ਟੀਚਰ ਚਮਿਆਰਾਂ ਕੁਲਜੀਤ ਕੌਰ, ਸ਼੍ਰੀ ਪੰਕਜ ਸ਼ਰਮਾ,ਸ. ਮਨਜਿੰਦਰ ਸਿੰਘ, ਤਰਸੇਮ ਲਾਲ ਅਤੇ ਕਾਫੀ ਸੰਖਿਆ ਵਿੱਚ ਅਧਿਆਪਕ ਮੌਜੂਦ ਸਨ।

LEAVE A REPLY