ਆਂਗਨਵਾੜੀ ਵਰਕਰਾਂ ਹੈਲਪਰਾਂ ਨੇ ‘ਆਪ’ ਸਰਕਾਰ ਤੋਂ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਦਾ ਮੰਗਿਆ ਜਵਾਬ

0
52

  • Google+

ਭਲਕੇ ਮੁੱਖ ਮੰਤਰੀ ਦੇ ਘਰ ਘਿਰਾਓ ਕਰਨਗੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ

ਪਟਿਆਲਾ, 13 ਨਵੰਬਰ,ਪਰਮਿੰਦਰ 

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਜ਼ਿਲਾ ਪਟਿਆਲ ਦੇ ਜਿਲ੍ਹਾ ਪ੍ਰਧਾਨ ਸ਼ਾਂਤੀ ਦੇਵੀ ਜਨਰਲ ਸਕੱਤਰ ਖੁਸ਼ਦੀਪ ਸ਼ਰਮਾ, ਚੇਅਰਪਰਸਨ ਅੰਮ੍ਰਿਤਪਾਲ ਕੌਰ, ਵਿਤ ਸਕੱਤਰ ਰਾਜ ਕੌਰ, ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਆਈਸੀਡੀਐਸ ਨੂੰ ਮਜ਼ਬੂਤ ਕਰਨ ਦੇ ਵਾਅਦੇ ਕੀਤੇ ਸਨ ਅਤੇ ਵਰਕਰ ਹੈਲਪਰ ਦੇ ਮਾਣ ਭੱਤੇ ਨੂੰ ਦੂਣਾ ਕਰਨ ਦਾ ਵਾਅਦਾ ਕੀਤਾ ਸੀ ।ਪਰ ਜਿੱਦਣ ਦੀ ਮਾਨ ਸਰਕਾਰ ਸੱਤਾ ਵਿਚ ਆਈ ਹੈ ਮਾਣ ਭੱਤਾ ਦੂਣਾ ਤਾਂ ਦੂਰ ਦੀ ਗੱਲ ਜੋ ਪਹਿਲਾਂ ਹੀ ਮਿਲ ਰਿਹਾ ਸੀ ਉਹ ਵੀ ਸਮੇਂ ਸਿਰ ਮਿਲਣਾ ਅਤੇ ਪੂਰਾ ਮਿਲਣਾ ਰੁਕ ਗਿਆ ਹੈ । ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਵੱਲੋਂ ਰੋਜ਼ ਨਵੇਂ ਬਿਆਨ ਦਿੱਤੇ ਜਾ ਰਹੇ ਹਨ । ਪਿਛਲੀਆਂ ਹੀ ਸਕੀਮਾਂ ਉੱਤੇ ਵੱਡੇ ਵੱਡੇ ਇਸ਼ਤਿਹਾਰ ਅਤੇ ਬਿਆਨ ਕਰ ਕੇ ਬੱਲੇ ਬੱਲੇ ਕੀਤੀ ਜਾ ਰਹੀ ਹੈ । ਜਦੋਂ ਕਿ ਬਜਟ ਵਿੱਚ ਲਗਾਤਾਰ ਕਟੌਤੀ ਕਰਦੇ ਹੋਏ ਸਕੀਮ ਨੂੰ ਖੋਰਾ ਲਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਨਿਗੂਣਾ ਜਿਹਾ ਮਾਣ ਭੱਤਾ ਦਿੱਤਾ ਜਾਂਦਾ ਹੈ ਅਤੇ ਉਹ ਵੀ ਬਜਟ ਜਾਰੀ ਨਾ ਕਰਦੇ ਹੋਏ ਆਂਗਨਵਾੜੀ ਵਰਕਰਾਂ ਹੈਲਪਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ । ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਅਤੇ ਮਾਨ ਸਾਹਿਬ ਦੀ ਆਪ ਸਰਕਾਰ ਲਾਰਿਆਂ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪਾ ਰਹੀ । ਆਂਗਨਵਾੜੀ ਕੇਂਦਰਾਂ ਦੀਆਂ ਵਰਕਰ ਹੈਲਪਰ ਦੀਆਂ ਅਸਾਮੀਆਂ ਪਿਛਲੇ ਛੇ ਸਾਲਾਂ ਤੋਂ ਖਾਲੀ ਪਈਆਂ ਹਨ। ਪਿਛਲੀ ਸਰਕਾਰ ਨੇ ਵੀ ਕਿੰਨੀ ਵਾਰੀ ਅਖ਼ਬਾਰਾਂ ਵਿੱਚ ਐਲਾਨ ਕੀਤੇ ਅਤੇ ਰੱਦ ਕੀਤੇ । ਹੁਣ ਵੀ ਐਲਾਨ ਕੀਤੇ ਨੂੰ ਚਾਰ ਮਹੀਨੇ ਹੋ ਚੁੱਕੇ ਹਨ ਪਰ ਅਜੇ ਵੀ ਅਸਾਮੀਆਂ ਭਰਨ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਤਿੰਨ ਮਹੀਨੇ ਤੋਂ ਵੱਧ ਕੇਂਦਰ ਖਾਲੀ ਨਹੀਂ ਰਹਿਣਾ ਚਾਹੀਦਾ । ਪਰ ਛੇ ਸਾਲਾਂ ਤੋਂ ਭਰਤੀ ਨਾ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ । ਜਿਸ ਤੋਂ ਸਰਕਾਰ ਦੇ ਮਨਸੂਬੇ ਸਾਫ ਝਲਕਦੇ ਹਨ । ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਕੇਂਦਰ ਦੀਆਂ 2 ਅਕਤੂਬਰ 1975 ਤੋਂ ਚੱਲ ਰਹੇ ਹਨ ਅਤੇ ਆਈਸੀਡੀਐੱਸ ਦੀਆਂ ਛੇ ਸੇਵਾਵਾਂ ਸਪਲੀਮੈਂਟਰੀ ਨਿਊਟ੍ਰੇਸ਼ਨ, ਟੀਕਾਕਰਨ, ਸਿਹਤ ਜਾਂਚ , ਪ੍ਰੀ ਸਕੂਲ ਐਜੂਕੇਸ਼ਨ , ਸਿਹਤ ਅਤੇ ਖੁਰਾਕ ਸਬੰਧੀ ਸਿੱਖਿਅਤ ਕਰਨਾ ਤੇ ਰੈਫਰਲ ਕਰਨਾ ਵਰਗੀਆਂ ਮਹੱਤਵਪੂਰਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ।ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਪ੍ਰੀ ਸਕੂਲ ਸਿੱਖਿਆ ਨੂੰ ਆਂਗਨਵਾੜੀ ਕੇਂਦਰਾਂ ਤੋਂ ਵੱਖ ਕਰਦੇ ਹੋਏ ਕੇਂਦਰਾਂ ਦੀ ਰੌਣਕ ਖੋਹ ਲਈ ਗਈ । ਸੰਤਾਲੀ ਸਾਲਾਂ ਤੋਂ ਚੱਲ ਰਹੀ ਸਕੀਮ ਨੂੰ ਅਪਾਹਿਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪ੍ਰੀ ਸਕੂਲ ਸਿੱਖਿਆ ਆਂਗਨਵਾੜੀ ਕੇਂਦਰ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ ਵਾਪਸ ਆਂਗਨਵਾੜੀ ਕੇਂਦਰ ਵਿਚ ਲਿਆਉਣ ਲਈ ਆਂਗਨਵਾੜੀ ਵਰਕਰ ਹੈਲਪਰ ਨੂੰ ਪ੍ਰੀ ਸਕੂਲ ਅਧਿਆਪਕਾ ਦਾ ਦਰਜਾ ਦਿਵਾਉਣ ਲਈ। ਐੱਨਜੀਓ ਨੂੰ ਦਿੱਤੀ ਤਿੰਨ ਜ਼ਿਲ੍ਹਿਆਂ ਦੀ ਫੀਡ ਵਾਪਸ ਵਿਭਾਗ ਵਿਚ ਦੁਆਉਣ ਲਈ ਅਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਨਿਊਟ੍ਰੇਸ਼ਨ ਦੀ ਸਹੀ ਮਾਤਰਾ ਅਤੇ ਸਾਫ਼ ਸੁਥਰੀ ਫੀਡ ਦੁਆਉਣ ਲਈ ਐਡਵਾਈਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਅਧੀਨ ਚੱਲਦੇ ਕੇਂਦਰਾਂ ਨੂੰ ਵਾਪਸ ਕਰਵਾਉਣ ਲਈ ।ਪੋਸ਼ਣ ਟਰੈਕ ਦੇ ਨਾਮ ਤੇ ਲਾਭਪਾਤਰੀਆਂ ਦੇਖੋਹੇ ਜਾ ਰਹੇ ਨਿਊਟ੍ਰੇਸ਼ਨ ਹੱਕ ਬਚਾਉਣ ਲਈ 14 ਨਵੰਬਰ ਨੂੰ ਪੰਜਾਬ ਸਰਕਾਰ ਤੋਂ ਜਵਾਬ ਮੰਗਣ ਲਈ ਸੰਗਰੂਰ ਵਿਖੇ ਵਹੀਰਾਂ ਘੱਤਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।

LEAVE A REPLY