ਅਮਰੀਕਾ ’ਚ ਭਿਆਨਕ ਹਾਦਸਾ, ਏਅਰ ਸ਼ੋਅ ਦੌਰਾਨ ਦੋ ਜਹਾਜ਼ ਆਪਸ ’ਚ ਟਕਰਾਏ

0
54

  • Google+

ਟੈਕਸਾਸ, 13 ਨਵੰਬਰ :

ਅਮਰੀਕਾ ਦੇ ਟੈਕਸਾਸ ਵਿੱਚ ਏਅਰ ਸ਼ੋਅ ਦੋ ਜਹਾਜ਼ਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇੱਕੇ ਦੂਜੇ ਵਿਸ਼ਵ ਯੁੱਧ ਦੇ ਦੋ ਜਹਾਜ਼ ਆਪਸ ਵਿੱਚ ਸ਼ੋਅ ਦੌਰਾਨ ਹਵਾ ਵਿੱਚ ਟਕਰਾਅ ਗਏ। ਹਾਦਸਾ ਵਾਪਰਨ ਦੇ ਤੁਰੰਤ ਬਾਅਦ ਦੋਵਾਂ ਜਹਾਜ਼ਾਂ ਨੂੰ ਅੱਗ ਲੱਗ ਗਈ। ਖਬਰਾਂ ਮੁਤਾਬਕ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਟੈਕਸਾਸ ਦੇ ਡੇਲਾਸ ਵਿੱਚ ਇਹ ਸ਼ੋਅ ਆਯੋਜਿਤ ਕੀਤਾ ਗਿਆ। ਇਸ ਸ਼ੋਅ ਵਿੱਚ ਦੂਜੇ ਵਿਸ਼ਵ ਯੁੱਧ ਦੀ ਯਾਦਗਾਰ ਦੇ ਤੌਰ ਉਤੇ ਆਯੋਜਿਤ ਏਅਰ ਸ਼ੋਅ ਦੌਰਾਨ ਇਕ ਬੋਇੰਗ ਬੀ-17 ਫਲਾਇੰਗ ਫੋਰਟਸ ਬੰਬਰ ਅਤੇ ਬੇਲ ਪੀ-63 ਕਿੰਗ ਕੋਬਰਾ ਫਾਈਟਰ ਟਕਰਾਅ ਗਏ। ਫੇਡਰਲ ਏਵੀਏਸ਼ਨ ਏਡਮੀਨਿਸਟ੍ਰੇਸ਼ਨ (FAA) ਮੁਤਾਬਕ ਘਟਨਾ ਡੇਲਾਸ ਏਗਜੀਕਿਊਟਿਵ ਏਅਰਪੋਰਟ ਉਤੇ ਦੁਪਹਿਰ ਕਰੀਬ 1.20 ਵਜੇ ਵਾਪਰੀ। ਇਸ ਘਟਨਾ ਸਬੰਧੀ ਐਫਏਏ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡੇਲਾਸ ਦੇ ਮੇਅਰ ਨੇ ਟਵੀਟ ਕਰਕੇ ਕਿਹਾ ਕਿ, ‘ਜਿਵੇਂ ਆਪ ਕਈ ਲੋਕਾਂ ਨੇ ਦੇਖਿਆ ਕਿ ਸਾਡੇ ਸ਼ਹਿਰ ਵਿੱਚ ਏਅਰਸ਼ੋਅ ਦੌਰਾਨ ਇਕ ਦੁੱਖਦਾਈ ਘਟਨਾ ਹੋਹੀ। ਫਿਲਹਾਲ, ਪੂਰੀ ਜਾਣਕਾਰੀ ਨਹੀਂ ਮਿਲੀ ਹੈ ਜਾਂ ਮਿਲੀ ਜਾਣਕਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਸਥਾਨ ਦੀ ਕਮਾਨ ਸੰਭਾਲ ਲਈ ਹੈ। ਡੇਲਾਸ ਪੁਲਿਸ ਵਿਭਾਗ ਅਤੇ ਡੇਲਾਸ ਫਾਇਰ ਰੇਸਕਿਊ ਵੱਲੋਂ ਮਦਦ ਕੀਤੀ ਜਾ ਰਹੀ ਹੈ।

LEAVE A REPLY