ਖੱਤਰੀ ਸਭਾ ਨੇ ਖੱਤਰੀ ਭਵਨ ਵਿੱਚ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ 553ਵੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ।

0
53

  • Google+

ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਰਹਿਬਰ ਸਨ – ਵਿਜੇ ਧੀਰ।

ਮੋਗਾ (14 ਨਵੰਬਰ) ਰਮੇਸ਼ 
ਅੱਜ ਇੱਥੇ ਖੱਤਰੀ ਭਵਨ ਵਿੱਚ ਖੱਤਰੀ ਸਭਾ ਵੱਲੋਂ ਜਗਤ ਗੁਰੂ ਗੁਰ ਨਾਨਕ ਦੇਵ ਜੀ ਦੇ 553 ਵੇ ਜਨਮ ਦਿਨ ਨੂੰ ਸਮਰਪਿਤ ਇਕ ਸਮਾਗਮ ਖੱਤਰੀ ਸਭਾ ਚੇਅਰਮੈਨ ਵਿਜੇ ਧੀਰ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਕਰਵਾਇਆ ਗਿਆ। ਇਸ ਮੌਕੇ ਖੱਤਰੀ ਸਭਾ ਦੇ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਤੇ  ਫੁੱਲ ਮਾਲਾ  ਅਰਪਿਤ ਕੀਤੀ ਅਤੇ ਉਨ੍ਹਾਂ ਦੇ ਸਰੂਪ ਸਨਮੁਖ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦੇ ਸੰਦੇਸ਼ ਤੇ ਚੱਲਣ ਦਾ ਸੰਕਲਪ ਲਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।  ਇਸ ਮੌਕੇ ਖੱਤਰੀ ਸਭਾ ਦੇ ਚੇਅਰਮੈਨ  ਵਿਜੇ ਧੀਰ ਐਡਵੋਕੇਟ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਫਿਰਕੇ ਦੇ ਨਹੀਂ ਬਲਕਿ ਸਮੁੱਚੀ ਮਾਨਵਤਾ ਦੇ ਰਹਿਬਰ ਸਨ। ਧੀਰ ਨੇ ਇਸ ਮੌਕੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਇਨਕਲਾਬੀ ਸਨ ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਲੋਕਾਂ ਨੂੰ ਜਾਤ ਪਾਤ ਅਤੇ ਵਹਿਮਾਂ ਭਰਮਾਂ ਵਿਚੋਂ ਕੱਢਣ ਲਈ ਮਾਰਗ ਦਰਸ਼ਨ ਕੀਤਾ। ਧੀਰ ਨੇ ਇਸ ਮੌਕੇ ਕਿਹਾ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਮਾਨਵਤਾ ਨੂੰ ਸੰਦੇਸ਼ ਦੇ ਕੇ ਕਿਰਤ ਨੂੰ ਸਮਾਜ ਵਿਚ ਇਕ ਉੱਚਾ ਦਰਜਾ ਪ੍ਰਦਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸਮਾਜ ਵਿਚ ਤ੍ਰਿਸਕਾਰੀ ਜਾ ਰਹੀ ਇਸਤਰੀ ਜਾਤੀ ਨੂੰ ਇਹ ਕਹਿ ਕੇ ਕਿ “ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਨ” ਇਸਤਰੀ ਵਰਗ ਦੇ ਸਨਮਾਨ ਅਤੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਤੇ ਬਲਜਿੰਦਰ ਸਿੰਘ ਸਹਿਗਲ ਨੇ ਕਿਹਾ ਕਿ ਜਿਥੇ ਅਸੀਂ ਆਪਣਾ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਜਿਓਣ ਦਾ ਪ੍ਰਣ ਕਰਨਾ ਹੈ ਉਥੇ ਸਾਡਾ ਇਹ ਵੀ ਫਰਜ਼ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਦੂਨੀਆਂ ਭਰ ਵਿੱਚ ਫੈਲਾਉਣ ਦਾ ਯਤਨ ਕਰੀਏ। ਇਸ ਮੌਕੇ ਮਹਿਲਾ ਖੱਤਰੀ ਸਭਾ ਦੀ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਮਨ ਮਲਹੋਤਰਾ ਅਤੇ ਸਾਬਕਾ ਪ੍ਰਚਾਰ ਸਕੱਤਰ ਰਕੇਸ਼ ਸਿਤਾਰਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਉਪਦੇਸ਼ਾਂ ਨੇ ਲੋਕਾਂ ਨੂੰ ਉਸਾਰੂ ਸੋਚ ਤੇ ਅਧਾਰਿਤ ਜੀਵਨ ਜੀਓਣ ਦਾ ਰਸਤਾ ਵਿਖਾਇਆ ਜਿਸ ਕਾਰਨ ਲੋਕਾਂ ਨੇ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਸਿਰਮੱਥੇ ਪ੍ਰਵਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ ਐਲ ਮੋਲੜੀ, ਭਜਨ ਪ੍ਰਕਾਸ਼ ਵਰਮਾ, ਬਲਜਿੰਦਰ ਸਿੰਘ ਸਹਿਗਲ, ਸੁਮਨ ਮਲਹੋਤਰਾ, ਰਕੇਸ਼ ਵਰਮਾ, ਰਕੇਸ਼ ਸਿਤਾਰਾ, ਨਿਸੀ ਰਕੇਸ਼ ਵਿਜ, ਗੌਤਮ ਕਪੂਰ, ਸੰਜੀਵ ਕੌੜਾ, ਪਵਨ ਕਪੂਰ, ਦਿਨੇਸ਼ ਰਿਹਾਨ, ਅਮੀਸ਼ ਭੰਡਾਰੀ, ਹਰਪ੍ਰੀਤ ਸਿੰਘ ਸਹਿਗਲ, ਸੁਭਾਸ਼ ਸਹਿਗਲ, ਸਰਬਜੀਤ ਮੈਂਗੀ, ਆਦੇਸ਼ ਇੰਦਰ ਸਿੰਘ ਸਹਿਗਲ, ਜਗਜੀਵ ਧੀਰ,  ਗੌਰਵ ਕਪੂਰ, ਮਨੀ ਕਪੂਰ, ਅਮਨ ਤਲਵਾੜ, ਸੋਰਵ ਸ਼ਰਮਾ, ਮੋਹਿਤ ਕੌੜਾ, ਰਿਸ਼ੀ ਸ਼ਰਮਾ, ਵਿਜੇ ਪੁਰੀ ਵਿਸ਼ੇਸ਼ ਤੌਰ ਤੇ ਹਾਜਰ ਸਨ । 

LEAVE A REPLY