ਗੁਰਨਾਮ ਸਿੰਘ ਜੱਸਲ ਦਾ ਰਵੀਕਰਨ ਸਿੰਘ ਕਾਹਲੋ ਵੱਲੋਂ ਨਿੱਘਾ ਸਵਾਗਤ

0
48

  • Google+

ਅੰਮ੍ਰਿਤਸਰ 14 ਨਵੰਬਰ 

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਦੇ ਗ੍ਰਹਿ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਨਵ ਨਿਯੁਕਤ ਮੈਂਬਰ ਗੁਰਨਾਮ ਸਿੰਘ ਜੱਸਲ ਪਾਹੁੰਚੇ। ਜਿਥੇ ਸ੍ਰ ਰਵੀਕਰਨ ਸਿੰਘ ਕਾਹਲੋ ਨੇ ਸ੍ਰ ਗੁਰਨਾਮ ਸਿੰਘ ਜੱਸਲ ਦਾ ਨਿੱਘਾ ਸਵਾਗਤ ਕੀਤਾ।ਸ੍ਰ ਰਵੀਕਰਨ ਸਿੰਘ ਕਾਹਲੋ ਨੇ ਸ੍ਰ ਗੁਰਨਾਮ ਸਿੰਘ ਜੱਸਲ ਨੂੰ ਆਪਣੇ ਗ੍ਰਹਿ ਵਿਖੇ ਪਾਹੁੰਣ ਤੇ ਸ੍ਰੀਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੰਦੇ ਹੋਏ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਰਵੀਕਰਨ ਸਿੰਘ ਕਾਹਲੋ ਨੇ ਕਿਹਾ ਕਿ ਜੱਥੇਦਾਰ ਗੂਰਨਾਮ ਸਿੰਘ ਜੱਸਲ ਇਕ ਸੁਝਵਾਨ ਤੇ ਧਾਰਮਿਕ ਆਗੂ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੀ ਸੇਵਾ ਬਾਖੂਬੀ ਨਾਲ ਨਿਭਾਉਣਗੇ। ਇਸ ਮੌਕੇ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਖ ਧਾਰਮਿਕ ਵਿਸ਼ਿਆਂ ਦੀਆਂ ਘਾਟਾਂ ਨੂੰ ਦੂਰ ਕਰਨ ਲਈ ਆਪਣੀ ਪੂਰੀ ਵਾਹ ਲਗਾਉਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੋਰ ਆਗੂ ਸਹਿਬਾਨ ਵੀ ਮੌਜੂਦ ਸਨ।

LEAVE A REPLY