ਸ਼ਿਵ ਬਟਾਲਵੀ ਦੀ ਯਾਦ ਨੂੰ ਸਮਰਪਿਤ ਸਾਹਿਤ ਉਤਸਵ ਚ ਉੱਤਮ ਰਚਨਾਵਾਂ ਦੀ ਪੇਸ਼ਕਾਰੀ

0
85

  • Google+

ਬਟਾਲਾ 

ਗੁੱਡਵਿਲ ਇੰਟਰਨੈਸ਼ਨਲ ਸਕੂਲ ਸੀ ਬੀ ਐੱਸ ਈ ਢਡਿਆਲਾ ਨੱਤ ਦੀ ਰੀਡਰਜ ਕਲੱਬ ਵੱਲੋਂ ਵਿਦਿਆਰਥੀਆਂ ਅੰਦਰ ਰਚਨਾਤਮਕ ਅਤੇ ਕਲਾਤਮਕ ਪ੍ਰਵਿਰਤੀਆਂ ਨੂੰ ਪਛਾਣਨ ਅਤੇ ਨਿਖਾਰਨ ਲਈ ਸਾਹਿਤ ਉਤਸਵ ਪ੍ਰਗੋਰਾਮ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਕਵਿਤਾ, ਮਿੰਨੀ ਕਹਾਣੀਆਂ, ਅਖ਼ਬਾਰਾਂ ਪੜ੍ਹਨ ਤੇ ਕਿਤਾਬਾਂ ਪੜ੍ਹਨ ਸਬੰਧੀ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਵਲੋਂ ਖੁਦ ਲਿਖਿਆ ਗਈਆਂ ਰਚਨਾਵਾਂ ਦੀ ਪੇਸ਼ਕਾਰੀ ਯਕੀਨੀ ਬਣਾਈ ਗਈ। ਪੰਜਾਬੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਦਾ ਆਗਾਜ਼ ਉਨ੍ਹਾਂ ਦੀ ਬਹੁਤ ਹੀ ਸੁੰਦਰ ਕਵਿਤਾ ਰੁੱਖ ਦੇ ਨਾਂ ਕੀਤਾ। ਇਸ ਕਵਿਤਾ ਨੂੰ ਸੀਰਤਜੋਤ ਕੌਰ ਕਲਾਸ ਅੱਠਵੀ ਨੇ ਖੂਬਸੂਰਤ ਲੈਅ ਵਿਚ ਪੇਸ਼ ਕੀਤਾ। ਇਸ ਤੋਂ ਇਲਾਵਾ ਕਵਿਤਾ ਉਚਾਰਨ ਮੁਕਾਬਲੇ ਵਿੱਚ ਹਰਮੀਨ ਕੌਰ ਅੱਠਵੀ ਨੇ ਪਹਿਲਾਂ, ਅਰਸ਼ਦੀਪ ਕੌਰ ਸੱਤਵੀ ਨੇ ਦੂਜਾ, ਮਿੰਨੀ ਕਹਾਣੀ ਚੋਂ ਖੁਸ਼ਦੀਪ ਕੌਰ ਨੌਵੀਂ ਨੇ ਪਹਿਲਾਂ ਤੇ ਗੁਰਵਿੰਦਰ ਕੌਰ ਸੱਤਵੀ ਨੇ ਦੂਜਾ, ਪੜ੍ਹੀ ਹੋਈ ਪੁਸਤਕ ਸਬੰਧੀ ਚਰਚਾ ਵਿਚੋਂ ਪ੍ਰਭਨੌਰ ਕੌਰ ਕਲਾਸ ਛੇਵੀਂ ਨੇ ਪਹਿਲਾਂ ਤੇ ਮਨਪ੍ਰੀਤ ਕੌਰ ਅੱਠਵੀ ਨੇ ਦੂਜਾ, ਅਖ਼ਬਾਰਾਂ ਚ ਪੜ੍ਹੀਂ ਹੋਈ ਰੋਚਕ ਜਾਣਕਾਰੀ ਚੋਂ ਸਰਬਸੁਖਦੀਪ ਕੌਰ ਪੰਜਵੀਂ ਨੇ ਪਹਿਲਾਂ ਤੇ ਸੀਰਤਜੋਤ ਕੌਰ ਅੱਠਵੀ ਨੇ ਦੂਜਾ, ਲੋਕ ਗੀਤ ਚੋਂ ਅਰਮਾਨਦੀਪ ਕੌਰ ਚੌਥੀ, ਸ਼ਰਦੀਪ ਕੌਰ ਤੇ ਸਨਪ੍ਰੀਤ ਕੌਰ ਛੇਵੀਂ ਨੇ ਪਹਿਲਾਂ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਤੇ ਡਾਇਰੈਕਟਰ ਜਸਬਿੰਦਰ ਕੌਰ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਰਚਨਾਤਮਕ ਤੇ ਕਲਾਤਮਕ ਗਤੀਵਿਧੀਆਂ ਦੇ ਪ੍ਰੋਗਰਾਮ ਚਲਦੇ ਰਹਿਣਗੇ। ਪ੍ਰੋਗਰਾਮ ਦਾ ਸੰਚਾਲਨ ਬੁੱਕ ਰੀਡਰਜ ਕਲੱਬ ਦੇ ਸਰਪ੍ਰਸਤ ਅਧਿਆਪਕਾਂ ਰਮਨਦੀਪ ਕੌਰ ਨੇ ਕੀਤਾ। ਸਕੂਲ ਚੇਅਰਮੈਨ ਗੁਰਦਿਆਲ ਸਿੰਘ ਨੇ ਬੱਚਿਆਂ ਨੂੰ ਭਵਿੱਖ ਵਿਚ ਵੀ ਅਜਿਹੇ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਪ੍ਰੇਰਿਆ।

LEAVE A REPLY