ਗੋਲੀ ਲੱਗਣ ਕਾਰਨ ਮੁਕਤਸਰ ਜ਼ਿਲ੍ਹੇ ਦੇ ਲੱਖੇਵਾਲੀ ਥਾਣੇ ਦੇ ਮੁੱਖ ਮੁਨਸ਼ੀ ਦੀ ਮੌਤ

0
109

  • Google+

(ਪੰਜਾਬ ਰੀਫਲੈਕਸ਼ਨ)  ਮੁਕਤਸਰ,17 ਅਪ੍ਰੈਲ,

ਮੁਕਤਸਰ ਜ਼ਿਲ੍ਹੇ ਦੇ ਲੱਖੇਵਾਲੀ ਥਾਣੇ ਦੇ ਮੁੱਖ ਮੁਨਸ਼ੀ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਰਿਕਾਰਡ ਰੂਮ ਵਿੱਚ ਰੱਖੀ ਕਾਰਬਾਈਨ ਵਿੱਚੋਂ ਇੱਕ ਗੋਲੀ ਨਿਕਲੀ, ਜੋ ਮੁੱਖ ਮੁਨਸ਼ੀ ਨੂੰ ਲੱਗੀ। ਗੋਲੀ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਹੜਕੰਪ ਮੱਚ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਵੀ ਥਾਣੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਮ੍ਰਿਤਕ ਦੇ ਘਰਵਾਲੇ ਅਤੇ ਰਿਸ਼ਤੇਦਾਰ ਵੀ ਥਾਣੇ ਪਹੁੰਚ ਗਏ ਹਨ। ਅਧਿਕਾਰੀ ਘਟਨਾ ਦੀ ਜਾਂਚ ‘ਚ ਜੁਟੇ ਹੋਏ ਹਨ।ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੋਲੀ ਕਿਸ ਤਰ੍ਹਾਂ ਚੱਲੀ। ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਮੁੱਖ ਮੁਨਸ਼ੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਤੀਰਥ ਸਿੰਘ ਅੱਜ ਸੋਮਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਕਰਨ ਲਈ ਥਾਣੇ ਪਹੁੰਚੇ ਸਨ। ਉਸ ਨੇ ਆਪਣੇ ਰੋਜ਼ਾਨਾ ਦੇ ਕੰਮ ਕਰਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵੀ ਲਗਾਈ ਗਈ। ਜਿਸ ਤੋਂ ਬਾਅਦ ਉਹ ਆਪਣੇ ਕੰਮ ਵਿੱਚ ਰੁੱਝ ਗਿਆ। ਸਵੇਰੇ ਸਾਢੇ 10 ਤੋਂ ਸਾਢੇ 10 ਵਜੇ ਦੇ ਦਰਮਿਆਨ ਥਾਣੇ ਦੇ ਰਿਕਾਰਡ ਰੂਮ ਵਿੱਚ ਰੱਖੀ ਇੱਕ ਕਾਰਬਾਈਨ ਵਿੱਚ ਅਚਾਨਕ ਫਾਇਰ ਹੋ ਗਿਆ ਅਤੇ ਗੋਲ਼ੀ ਤੀਰਥ ਸਿੰਘ ਜਾ ਲੱਗੀ।

LEAVE A REPLY