ਪੁਲਿਸ ਨੇ ਗ੍ਰਿਫਤਾਰ ਕੀਤਾ ਇਕ ਹੋਰ ‘ਆਪ’ ਆਗੂ

0
39

  • Google+

 (ਪੰਜਾਬ ਰੀਫਲੈਕਸ਼ਨ) ਸੂਰਤ, 17 ਅਪ੍ਰੈਲ,

ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਗੋਪਾਲ ਇਟਾਲੀਆ ਨੂੰ ਸੂਰਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੂੰ ਜ਼ਮਾਨਤ ਉਤੇ ਛੱਡ ਦਿੱਤਾ ਹੈ। ਪਿਛਲੇ ਸਾਲ ਸਤੰਬਰ ਵਿੱਚ ਇਟਾਲੀਆ ਨੇ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਅਤੇ ਗੁਜਰਾਤ ਭਾਜਪਾ ਚੀਫ ਸੀਆਰ ਪਾਟਿਲ ਨੂੰ ਲੈ ਕਥਿਤ ਤੌਰ ਉਤੇ ਅਪਮਾਨਜਨਕ ਗੱਲਾਂ ਕਹੀਆਂ ਸਨ। ਇਸ ਤੋਂ ਬਾਅਦ ਉਮਰਾ ਪੁਲਿਸ ਖਿਲਾਫ ਕੇਸ ਦਰਜ ਕੀਤਾ ਸੀ।

ਗੁਜਰਾਤੀ ਨਿਊਜ਼ ਪੋਰਟਲ ‘ਦੇਸ਼ ਗੁਜਰਾਤ’ ਵੱਲੋਂ ਦਿੱਤੀ ਗਈ ਖਬਰ ਵਿੱਚ ਦੱਸਿਆ ਗਿਆ ਹੈ ਕਿ ਗੜ੍ਹਵੀ ਨੇ ਇਕ ਵਾਈਰਲ ਵੀਡੀਓ ਵਿੱਚ ਹਰਸ਼ ਸੰਘਵੀ ਨੂੰ ‘ਡਰੱਗ ਸੰਘਵੀ’ ਅਤੇ ਪਾਟਿਲ ਨੂੰ ‘ਸਾਬਕਾ ਸ਼ਰਾਬ ਤਸਕਰ’ ਕਿਹਾ ਸੀ। ਇਕ ਭਾਜਪਾ ਵਰਕਰ ਪ੍ਰਤਾਪ ਨੇ ਗੋਪਾਲ ਇਟਾਲੀਆ ਖਿਲਾਫ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਸੀ।

ਗੋਪਾਲ ਨੂੰ ਹਿਰਾਸਤ ਵਿੱਚ ਲੈ ਜਾਣ ਉਤੇ ਨਰਾਜਗੀ ਪ੍ਰਗਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਰਦਰਸ਼ਨ ਨਾਲ ਭਾਜਪਾ ਇਸ ਕਦਰ ਬੁਖਲਾ ਗਈ ਕਿ ਹੁਣ ਸਾਡੇ ਗੁਜਰਾਤ ਦੇ ਆਗੂ ਗੋਪਾਲ ਨੂੰ ਗ੍ਰਿਫਤਾਰ ਕਰ ਲਿਆ। ਭਾਜਪਾ ਦਾ ਹੁਣ ਬਸ ਇਕ ਮਕਸਦ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਅੀ ਨੂੰ ਖਤਮ ਕੀਤਾ ਜਾਵੇ। ਇਕ ਇਕ ਕਰਕੇ ਸਭ ਨੂੰ ਜੇਲ੍ਹ ਵਿੱਚ ਬੰਦ ਕਰਨਗੇ ਇਹ ਲੋਕ।‘

LEAVE A REPLY