ਕਪੂਰਥਲਾ (ਪੰਜਾਬ ਰੀਫਲੈਕਸ਼ਨ ਨਯੂਜ਼)
ਡੀ ਸੀ ਦਫਤਰ ਕਰਮਚਾਰੀ ਯੂਨੀਅਨ,ਪੰਜਾਬ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਨਰਿੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਡੀ ਸੀ ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਪਿਛਲੇ ਦੋ ਸਾਲਾਂ ਤੋਂ ਸੁਪਰਡੈਂਟ ਗ੍ਰੇਡ-2 ਦੀਆਂ ਪਦਉਨਤੀਆਂ ਨਾ ਹੋਣਾ,ਸੀਨੀਅਰ ਸਹਾਇਕ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਤੇ ਪਰਮੋਸ਼ਨਾਂ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਪਦਉਨਤੀ ਕੋਟਾ 25 ਪ੍ਰਤੀਸ਼ਤ ਕਰਨਾ ਅਤੇ ਹੋਰ ਮੰਗਾਂ ਨੂੰ ਲੈ ਕੇ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਮਿਤੀ 06-06-2023 ਨੂੰ ਮਾਲ ਮੰਤਰੀ ਪੰਜਾਬ ਅਤੇ ਵਿੱਤ ਕਮਿਸ਼ਨਰ (ਮਾਲ) ਪੰਜਾਬ ਜੀ ਨਾਲ ਪੰਜਾਬ ਭਵਨ,ਚੰਡੀਗੜ ਵਿਖੇ ਹੋਈ ਸੀ,ਜਿਸ ਵਿੱਚ ਸਾਰੀਆਂ ਮੰਗਾਂ ਤੇ ਯੂਨੀਅਨ ਨਾਲ ਗੱਲਬਾਤ ਹੋਣ ਤੋਂ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਗਾਂ ਸਬੰਧੀ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਪੰਜਾਬ ਰਾਜ (ਸੂਬੇ) ਦੇ ਸਾਰੇ ਡੀ ਸੀ ਦਫ਼ਤਰਾਂ ਅਤੇ ਡੀ ਸੀ ਦਫ਼ਤਰਾਂ ਦੇ ਅਧੀਨ ਆਉਂਦੇ ਐਸ ਡੀ ਐਮ ਦਫ਼ਤਰਾਂ,ਤਹਿਸੀਲ ਵਾ ਸਬ ਤਹਿਸੀਲ ਦਫ਼ਤਰਾਂ ਦੇ ਸਮੂਹ ਕਰਮਚਾਰੀ ਮਿਤੀ 10-07-2023 ਤੋਂ ਮਿਤੀ 12-07-2023 ਤੱਕ ਕਲਮਛੋੜ ਹੜਤਾਲ ਕਰਕੇ ਕੰਪਿਊਟਰ ਬੰਦ ਰੱਖਣਗੇ।