ਅੰਮ੍ਰਿਤਸਰ 7 ਜੁਲਾਈ (ਪੰਜਾਬ ਰੀਫਲੈਕਸ਼ਨ ਨਯੂਜ਼)
ਸਿਵਲ ਸਰਜਨ, ਡਾ. ਵਿਜੇ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱੱਧਰੀ ਯੂ ਵਿਨ ਐਪ ਅਤੇ ਮਿਸ਼ਨ ਇੰਦਰਧਨੁਸ਼ ਦੀ ਟ੍ਰੇਨਿੰਗ ਕਰਵਾਈ ਗਈ ਹੈ। ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ ਵੱਲੋਂ ਦਸਿਆ ਗਿਆ ਕਿ ਇੰਟਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਮਿਤੀ 07-08-2023 ਤੋਂ 12-08-2023 ਦੌਰਾਨ 0-5 ਸਾਲ ਦੇ ਬੱਚਿਆਂ ਦੇ ਡਰਾਪ ਆਉਟ ਅਤੇ ਲੈਫਟ ਆਉਟ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਸਿਵਲ ਸਰਜਨ, ਅੰਮ੍ਰਿਤਸਰ ਡਾ. ਵਿਜੇ ਕੁਮਾਰ ਵੱਲੋਂ ਮਾਤਰੀ ਮੌਤ ਦਰ ਘਟਾਉਣ ਲਈ ਅਤੇ ਹਾਈ ਰਿਸਕ ਪ੍ਰੈਗਨੈਂਸੀ ਦਾ ਫੋਲੋ ਅਪ ਕਰਨ ਤੇ ਜ਼ੌਰ ਦਿੱਤਾ ਜਾਵੇ। ਇਸ ਦੌਰਾਨ ਬੱਚਿਆਂ ਦੀ ਰਹਿੰਦੀ ਜ਼ੀਰੋ ਟੀਕਾਕਰਨ ਡੋਜ਼ ਪੂਰੀ ਕੀਤੀ ਜਾਵੇਗੀ। ਇਸ ਮੋਕੇ ਤੇ ਵਲਡ ਹੈਲਥ ਆਰਗੇਨਾਈਜੇਸ਼ਨ ਦੇ ਡਾ. ਇਸ਼ੀਤਾ ਵੱਲੋਂ ਪਾਵਰ ਪੁਆਇੰਟ ਪੈ੍ਰਜ਼ਨਟੇਸ਼ਨ ਦੁਆਰਾ ਮਿਸ਼ਨ ਇੰਦਰਧਨੁਸ਼ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਦੌਰਾਨ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ, ਨੋਡਲ ਅਫਸਰ, ਜ਼ਿਲ੍ਹਾ ਬੀ. ਸੀ. ਜੀ. ਅਫਸਰ ਡਾ ਮਨਮੀਤ ਕੌਰ, ਡਾ. ਰਾਘਵ ਗੁਪਤਾ ਮੈਡੀਕਲ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਕਮਲਦੀਪ ਭੱਲਾ, ਸ਼੍ਰੀਮਤੀ ਸੁਖਵਿੰਰ ਕੌਰ, ਬਲਾਕ ਐਜੂਕੇਟਰ, ਬਲਾਕ ਐਲ. ਐਚ. ਵੀ, ਬੀ. ਐਸ. ਏ. ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਸ਼ਿਰਕਤ ਕੀਤੀ ਗਈ।