ਨਰੋਏ ਤੇ ਸਿੱਖਿਅਤ ਸਮਾਜ ਦੀ ਸਿਰਜਣਾ ਲਈ ਖੇਡਾਂ ਪ੍ਰਤੀ ਪਾਏ ਵੱਡਮੁੱਲੇ ਯੋਗਦਾਨ ਵਾਸਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ ਹੋਣਗੇ ਸਨਮਾਨਿਤ

0
59

ਜਲੰਧਰ (ਐਸ . ਕੇ . ਸ਼ਿੰਦਾ) ਅਜਾਦੀ ਦਿਹਾੜੇ ਮੌਕੇ ਜਿੱਲ੍ਹਾ ਪੱਧਰੀ ਪ੍ਰੋਗਰਾਮ ਸਮੇਂ ਸਿਖਿਆ ਵਿਭਾਗ ਦੇ ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ ਨੂੰ ਨਰੋਏ ਤੇ ਸਿੱਖਿਅਤ ਸਮਾਜ ਦੀ ਸਿਰਜਣਾ ਲਈ ਖੇਡਾਂ ਪ੍ਰਤੀ ਪਾਏ ਵੱਡਮੁੱਲੇ ਯੋਗਦਾਨ ਵਾਸਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 66 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ (20 22- 23) ਵਿੱਚ ਜ਼ਿੱਲ੍ਹਾ ਜਲੰਧਰ ਦੇ ਖਿਡਾਰੀਆਂ ਵਲੋਂ ਵਧੀਆ ਪ੍ਰਦਰਸ਼ਨ ਕਰਦਿਆਂ ਨਿੱਜੀ ਤੇ ਟੀਮ ਖੇਡਾਂ ਵਿਚ ਖ਼ਾਸੀਆਂ ਮੱਲ੍ਹਾਂ ਮਾਰ ਜਿੱਲ੍ਹੇ ਦਾ ਨਾਮ ਰੌਸ਼ਨ ਕੀਤਾ।

ਦੱਸਣਯੋਗ ਹੈ ਕਿ ਜਿਲ੍ਹਾ ਜਲੰਧਰ ਵਲੋਂ ਵਧੀਆ ਖੇਡ ਪ੍ਰਦਰਸ਼ਨ ਕਰਦੇ 14/17/19ਸਾਲ ਵਰਗ ( ਲੜਕੇ/ਲੜਕੀਆਂ) ਦੀਆਂ ਹੈਂਡਬਾਲ ,ਬੈਡਮਿੰਟਨ, ਕਬੱਡੀ(ਸਰਕਲ ਸਟਾਈਲ),ਲਾਅਨ ਟੈਨਿਸ ,ਚੈਸ , ਕੁਸ਼ਤੀਆ,ਫੁੱਟਬਾਲ , ਚੈਸ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕਰਨ ‘ਚ ਕਾਮਯਾਬੀ ਪਾਈ।
ਜੱਦ ਕਿ ਹੈਂਡਬਾਲ ,ਹਾਕੀ ਜੂਡੋ ,ਚੈਸ ,ਕੁਸ਼ਤੀਆ ,ਹਾਕੀ( ਸੁਰਜੀਤ ਐਕਡੈਮੀ) ਬੈਡਮਿੰਟਨ, ਸਾਫਟਬਾਲ ,ਯੋਗਾ , ਖੇਡਾਂ ਵਿਚ ਦੁਸਰਾ ਸਥਾਨ ਹਾਸਿਲ ਕਰਨ ਵਿਚ ਸਫ਼ਲ ਹੋਇਆ।
ਲਾਅਨ ਟੈਨਿਸ ,ਫੁੱਟਬਾਲ, ਚੈਸ ,ਕ੍ਰਿਕੇਟ ,ਕੁਸ਼ਤੀਆ, ਟੇਬਲ ਟੈਨਿਸ, ਵੇਟ ਲਿਫਟਿੰਗ, ਯੋਗਾ ਖੇਡਾਂ ਵਿਚ ਤੀਸਰੇ ਸਥਾਨ ਉਪਰ ਰਿਹਾ।

ਉਪਰੋਕਤ ਖੇਡਾਂ ਦੇ ਵੱਖ-ਵੱਖ ਉਮਰ ਵਰਗਾ ਦੀਆਂ ਟੀਮ ਖੇਡਾਂ ਵਿੱਚ 13 ਗੋਲਡ, 11 ਸਿਲਵਰ ਤੇ 9 ਕਾਂਸੇ ਦੇ ਤਗਮੇ ਜਦ ਕਿ ਵਿਅਕਤੀਗਤ ਖੇਡਾਂ ਵਿੱਚ 8 ਗੋਲਡ, 18 ਸਿਲਵਰ ਤੇ 15 ਕਾਂਸੇ ਦੇ ਤਗ਼ਮੇ ਹਾਸਲ ਕਰ ਖਿਡਾਰੀਆਂ ਵੱਲੋਂ ਜ਼ਿਲ੍ਹਾ ਜਲੰਧਰ ਦਾ 66 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਖੇਡਾਂ ਵਿੱਚ ਮੱਲ੍ਹਾਂ ਮਾਰ ਸੂਬੇ ਭਰ ‘ਚ ਨਾਂ ਚਮਕਾਇਆ ਹੈ।

ਸੂਬੇ ਭਰ ਵਿਚ ਜਲੰਧਰ ਜ਼ਿਲ੍ਹੇ ਦੀ ਵਧੀਆ ਕਾਰਗੁਜ਼ਾਰੀ ਲਈ ਤਜਰਬੇਕਾਰ ਕੋਚ ਸਾਹਿਬਾਨਾਂ ਦੀ ਰਹਿਨੁਮਾਈ ਵਿਚ ਚੰਗੇ ਖਿਡਾਰੀਆਂ ਦੀ ਚੋਣ ਕਰ ਜਮਾਈ ਧਾਕ ਲਈ ਕੀਤੀ ਯੋਗ ਅਗਵਾਈ ਵਾਸਤੇ ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ ਵਲੋਂ ਹਾਸਿਲ ਕੀਤੇ ਚੰਗੇ ਨਤੀਜਿਆਂ ਦੀ ਪ੍ਰਾਪਤੀ ‘ਚ ਪਾਏ ਵੱਡਮੁੱਲੇ ਯੋਗਦਾਨ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ “ਪ੍ਰਸ਼ੰਸਾ ਪੱਤਰ” ਨਾਲ ਨਿਵਾਜਦਿਆ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ।
ਜੱਦ ਕਿ ਡੀ.ਐਮ. ਸਪੋਰਟਸ ਇਕਬਾਲ ਸਿੰਘ ਰੰਧਾਵਾ ਨੂੰ ਵਿਸ਼ੇਸ਼ ਸਨਮਾਨ ਮਿਲਣ ਉਪਰ ਹਰੀਵੱਲਭ ਸੰਗੀਤ ਸੰਮੇਲਨ ਮੀਡੀਆ ਇੰਚਾਰਜ – ਕਮ- ਵਿਰਸਾ ਵਿਹਾਰ ਦੇ ਸਕੱਤਰ ਗੂਰਮੀਤ ਸਿੰਘ ਵਾਰਿਸ , ਜਿੱਲ੍ਹਾ ਸਾਹਿਤ ਤੇ ਸੱਭਿਆਚਾਰ ਮੰਚ ਸਕੱਤਰ , ਵਿਰਸਾ ਵਿਹਾਰ ਐਗਜ਼ੀਕਿਊਟਿਵ ਮੈਂਬਰ ਅਮਰਿੰਦਰ ਜੀਤ ਸਿੰਘ ਸਿੱਧੂ, ਯਸ਼ ਮੋਹਮੀ(ਸਟੇਟ ਅਵਾਰਡੀ) , ਸੁੱਖਵਿੰਦਰ ਮੱਕੜ, ਸੁਮਨ ਸਾ਼ਮਪੁਰੀ ਵਲੋਂ ਸਾਂਝੇ ਤੌਰ ਤੇ ਵਧਾਈ ਦਿੰਦਿਆਂ ਬਤੋਰ ਮੰਚ ਪ੍ਰਧਾਨ ਰੰਧਾਵਾ ਜੀ ਵਲੋਂ ਸਿਖਿਅਤ ਸਮਾਜ ਦੀ ਹੋਂਦ ਲਈ ਕੀਤੇ ਜਾਂਦੇ ਉਪਰਾਲਿਆਂ ਦੇ ਮੱਦੇਨਜ਼ਰ ਵੀ ਨਰੋਏ ਸਮਾਜ ਦੀ ਸਿਰਜਣਾ ਲਈ ਜਿੱਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਕਰਨਾ ਸ਼ਲਾਘਾਯੋਗ ਪਹਿਲ ਕਦਮੀ ਹੈ।
ਇਸ ਪੱਲ੍ਹ ਨੂੰ ਯਾਦਗਾਰੀ ਬਨਾਉਣ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਦਾਰ ਗੁਰਸ਼ਰਨ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜੀਵ ਜੋਸ਼ੀ ਸੁਪਰਡੈਂਟ ਸੁਰਿੰਦਰ ਕੁਮਾਰ ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਅੰਤਰ ਰਾਸ਼ਟਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਏਸ਼ਿਅਨ ਗੋਲਡ ਮੈਡਲਿਸਟ( ਅਥਲੈਟਿਕਸ) ਸਰਦਾਰ ਸੁੱਚਾ ਸਿੰਘ ,ਐਥਲੈਟਿਕਸ ਕੋਚ ਭਗਵੰਤ ਸਿੰਘ ਜੈਤੇਵਾਲੀ ,ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ, ਪ੍ਰਿੰਸੀਪਲ ਮਨਿੰਦਰ ਕੌਰ (ਸਟੇਟ ਅਵਾਰਡੀ), ਹਰਮੇਸ਼ ਲਾਲ ਘੇੜਾ (ਸਟੇਟ ਐਵਾਰਡੀ)ਹਰਮੇਸ਼ ਲਾਲ ਡੀਪੀਈ (ਸਟੇਟ ਅਵਾਰਡੀ ) ਨੈਸ਼ਨਲ ਪੱਧਰੀ ਅਥਲੀਟ ਹੀਰਾ ਲਾਲ, ਨੈਸ਼ਨਲ ਹਾਕੀ ਖਿਡਾਰੀ/ਕੌਚ /ਅੰਪਾਇਰ ਹਰਿੰਦਰ ਸਿੰਘ ਸੰਘਾ,ਮਨਪ੍ਰੀਤ ਸਿੰਘ ਚੌਹਕਾਂ ਅਤੇ ਜਿਲ੍ਹਾ ਜਲੰਧਰ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕ ਸਹਿਬਾਨ ਵੱਲੋਂ ਵਧਾਈ ਦਿੱਤੀ ਗਈ।

LEAVE A REPLY