ਬਲਾਕ ਵੈਸਟ 2 ਜਲੰਧਰ ਦੀ ਪ੍ਰਾਇਮਰੀ ਸਕੂਲ ਖੇਡਾਂ ਦਾ ਪਿੰਡ ਗਾਜੀਪੁਰ ਵਿਖੇ ਹੋਈਆ ਸਮਾਪਨ
ਕੈਬਿਨੇਟ ਮੰਤਰੀ ਸ.ਬਲਕਾਰ ਸਿੰਘ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ
ਖੇਡਾਂ ਮਾਨਸਿਕ ਅਤੇ ਸਰੀਰਕ ਵਿਕਾਸ ਵਾਸਤੇ ਜਰੂਰੀ: ਮੁਨੀਸ਼ ਸ਼ਰਮਾ (ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ)
ਰਿਫਲੈਕਸ਼ਨ ਬਿਉਰੋ (ਕਪੂਰ ): ਬਲਾਕ ਵੈਸਟ 2 ਜਲੰਧਰ ਦੀ ਪ੍ਰਾਇਮਰੀ ਸਕੂਲ ਖੇਡਾਂ ਦਾ ਪਿੰਡ ਗਾਜੀਪੁਰ ਵਿਖੇ ਅੱਜ ਸਮਾਪਨ ਹੋਇਆ। ਦੋ ਦਿਨ ਤੋਂ ਚਲਣ ਵਾਲਿਆ ਖੇਡਾਂ ਵਿੱਚ ਪਹਿਲੇ ਦਿਨ ਮੁੰਡਿਆ ਦੀਆ ਅਤੇ ਦੂਸਰੇ ਦਿਨ ਕੁੜੀਆਂ ਦੀਆਂ ਖੇਡਾਂ ਦੇ ਮੁਕਾਬਲੇ ਹੋਏ ਜਿਸ ਵਿੱਚ ਦੌੜਾ, ਰੱਸਾ ਕੱਸ਼ੀ, ਖੋ- ਖੋ, ਕੱਬਡੀ, ਸ਼ਤਰੰਜ, ਯੋਗਾ, ਬੈਡਮਿੰਟਨ, ਲੰਬੀ ਛਾਲ ਆਦਿ ਦੇ ਵੱਖ ਵੱਖ ਮੁਕਾਬਲੇ ਹੋਏ।
ਅੱਜ ਸਮਾਪਨ ਦੇ ਮੋਕੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਸ. ਬਲਕਾਰ ਸਿੰਘ ਜੀ ਨੇ ਇਸ ਵਿਸ਼ੇਸ਼ ਮੌਕੇ ਤੇ ਪਹੁੰਚਕੇ ਬੱਚਿਆ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਵਿਸ਼ੇਸ ਤੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ) ਸ਼੍ਰੀ ਮੁਨੀਸ਼ ਸ਼ਰਮਾ ਜੀ ਅਤੇ ਬਲਾਕ ਸਿੱਖਿਆ ਅਫ਼ਸਰ ਸ਼੍ਰੀ ਬਾਲ ਕ੍ਰਿਸ਼ਨ ਜੀ ਨੇ ਬੱਚਿਆ ਨੂੰ ਇਨਾਮ ਵੰਡੇ ਅਤੇ ਬੱਚਿਆ ਨੂੰ ਅਸ਼ੀਰਵਾਦ ਦਿੱਤਾ।
ਸ਼੍ਰੀ ਮੁਨੀਸ਼ ਸ਼ਰਮਾ ਜੀ ਨੇ ਕਿਹਾ ਖੇਡਾਂ ਨਾਲ਼ ਸਾਡਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਜੋ ਕਿ ਵਿਦਿਆਰਥੀ ਜੀਵਨ ਲਈ ਬਹੁਤ ਜ਼ਰੂਰੀ ਹੈ।
ਪੀਇਸ ਮੌਕੇ ਚਰਨਜੀਤ ਸਿੰਘ , ਸੰਦੀਪ ਸਿੱਧੂ, ਜਸਬੀਰ ਸਿੰਘ, ਦੇਵਿੰਦਰ ਕੁਮਾਰ, ਆਸ਼ੂਤੋਸ਼, ਤਰਸੇਮ , ਹਰੀਸ਼ ਪਰਾਸ਼ਰ, ਪੰਕਜ , ਸੁਸਣ , ਸੰਜੀਵ ਕਪੂਰ, ਹਰਸ਼, ਨੇਹਾ ਕਮਲਜੀਤ ਕੌਰ ਕੁਲਜੀਤ ਕੌਰ, ਪਰਵੀਨ ਕੁਮਾਰੀ, ਅਰਚਨਾ ਸੂਦ ਗੁਰਵਿੰਦਰ ਕੌਰ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀ ,ਅਧਿਆਪਕ ਅਤੇ ਕਾਫ਼ੀ ਸੰਖਿਆ ਵਿੱਚ ਪਿੰਡ ਵਾਲ਼ੇ ਮੌਜੂਦ ਸਨ।