ਮੋਦੀ ਸਰਕਾਰ ਦੀਆਂ ਗਾਰੰਟੀ ਸਕੀਮਾਂ ਬਾਰੇ ਇਸ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ: ਐਡਵੋਕੇਟ ਗਗਨਦੀਪ ਸਿੰਘ ਏ ਆਰ।

0
43

2047 ਤੱਕ ਭਾਰਤ ਨੂੰ ਆਤਮ ਨਿਰਭਰ ਕਰਨ ਦਾ ਸੰਕਲਪ ਲਿਆ

  • Google+

ਜੰਡਿਆਲਾ ਗੁਰੂ 13 ਜਨਵਰੀ (ਪੰਜਾਬ ਰੀਫਲੈਕਸ਼ਨ ਨਯੂਜ਼)

ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਦੇਵੀਦਾਸ ਪੁਰਾ ਦੇ ਦੇ ਸਮਾਰਟ ਐਲੀਮੈਂਟਰੀ ਸਕੂਲ ਵਿੱਚ ਭਾਜਪਾ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਏ ਆਰ ਦੀ ਰਹਿਨੁਮਾਈ ਵਿੱਚ ‘ਹਮਾਰਾ ਸੰਕਲਪ, ਵਿਕਸਿਤ ਭਾਰਤ’ ਯਾਤਰਾ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਗਾਰੰਟੀ ਸਕੀਮਾਂ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਾਇਆ ਗਿਆ l ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ “ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਵਿਸ਼ਵਾਸ” ਦੇ ਸੰਕਲਪ ’ਤੇ ਯਕੀਨ ਰੱਖਦੇ ਹਨ। ਉਨ੍ਹਾਂ ਦੀ ਗਤੀਸ਼ੀਲ ਅਗਵਾਈ ਵਿੱਚ ਭਾਰਤ ਸਰਕਾਰ ਦੀਆਂ ਗਾਰੰਟੀ ਸਕੀਮਾਂ ਬਾਰੇ ਇਸ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਅੱਜ ਦੇ ਪ੍ਰੋਗਰਾਮ ਦਾ ਆਯੋਜਨ ਏਡੀਸੀ ਡਿਵੈਲਪਮੈਂਟ ਮੈਡਮ ਅਮਨਦੀਪ ਕੌਰ ਦੀ ਦੇਖ ਰੇਖ ’ਚ ਬੀਡੀਪੀਓ ਜੰਡਿਆਲਾ ਗੁਰੂ ਸਰਦਾਰ ਪ੍ਰਗਟ ਸਿੰਘ ਨੇ ਕੀਤਾ l ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਰਣਜੀਤ ਸਿੰਘ ਆਈਏਐਸ ਡਾਇਰੈਕਟਰ ਇੰਟਰਨੈਸ਼ਨਲ ਕੋਆਪਰੇਸ਼ਨ, ਐਗਰੀਕਲਚਰ ਐਂਡ ਫਾਰਮਰ ਵੈੱਲਫੇਅਰ ਭਾਰਤ ਸਰਕਾਰ ਸਨ l ਇਸ ਵਿੱਚ ਵੱਖ ਵੱਖ ਸਰਕਾਰੀ ਮਹਿਕਮਿਆਂ ਵੱਲੋਂ ਆਪਣੇ ਸਟਾਲ ਲਗਾਏ ਗਏ l ਹੈਲਥ ਡਿਪਾਰਟਮੈਂਟ ਨੇ ਆਪਣਾ ਸਟਾਲ ਲਗਾਇਆ l ਉਨ੍ਹਾਂ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਿਹਤ ਪ੍ਰਤੀ ਨੀਤੀਆਂ ਬਾਰੇ  ਯੋਜਨਾਵਾਂ ਅਤੇ ਸਹੂਲਤਾਂ ਦੀ ਜਾਣਕਾਰੀ ਦਿੱਤੀ ਉਨ੍ਹਾਂ ਨੇ ਆਯੁਸ਼ਮਾਨ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਦੱਸਿਆ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਕਿੱਦਾਂ ਕੇਂਦਰ ਸਰਕਾਰ ਦੀ ਇਹ ਯੋਜਨਾ ਦੇ ਨਾਲ ਕੋਈ ਵੀ ਵਿਅਕਤੀ ਪ ਲੱਖ ਤੱਕ ਦਾ ਇਲਾਜ ਕਿਸੇ ਵੀ ਚੰਗੇ ਹਸਪਤਾਲ ਤੋਂ ਕਰਵਾ ਸਕਦਾ ਤੇ ਜਿਸ ਦਾ ਖਰਚਾ ਸਰਕਾਰ ਦੇਵੇਗੀ  l  ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿੱਦਾਂ ਵੱਖ ਵੱਖ ਸਕੀਮਾਂ ਤਹਿਤ ਫ਼ਰੀ ਦਵਾਈਆਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ l ਇਸੇ ਤਰ੍ਹਾਂ ਹੀ ਐਗਰੀਕਲਚਰ ਮਹਿਕਮੇ ਵਾਲਿਆਂ ਨੇ ਆਪਣੀਆਂ ਕੇਂਦਰ ਸਰਕਾਰ ਦੀਆਂ ਵੱਖ ਵੱਖ ਨੀਤੀਆਂ ਬਾਰੇ ਦੱਸਿਆ l ਉਨ੍ਹਾਂ ਨੇ ਵੱਖ-ਵੱਖ ਸੁਵਿਧਾਵਾਂ ਬਾਰੇ ਦੱਸਿਆ ਅਤੇ ਸਬਸਿਡੀਆਂ ਜੋ ਕਿ ਕੇਂਦਰ ਸਰਕਾਰ ਮੁਹੱਈਆ ਕਰਵਾ ਰਹੀ ਹੈ ਵੱਖ-ਵੱਖ ਸੰਦਾਂ ਉੱਪਰ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ l ਇਸੇ ਤਰ੍ਹਾਂ ਇੰਡਸਟਰੀ ਡਿਪਾਰਟਮੈਂਟ ਵਾਲਿਆਂ ਨੇ ਆਪਣਾ ਸਟਾਲ ਲਗਾਇਆ ਸੀ l ਜਿਸ ਵਿੱਚ ਉਹਨਾਂ ਨੇ ਆਯੁਸ਼ਮਾਨ ਭਾਰਤ ਯੋਜਨਾ ਜੋ ਭਾਰਤ ਸਰਕਾਰ ਨੇ ਚਲਾਈ ਹੈ ਬਾਰੇ ਵੱਖ ਵੱਖ ਲਾਭਪਾਤਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਕਿ ਕਿਸ ਤਰ੍ਹਾਂ ਆਪਾਂ ਇਸ ਯੋਜਨਾ ਦਾ ਫ਼ਾਇਦਾ ਲੈ ਸਕਦੇ ਹਾਂ l  ਉਨ੍ਹਾਂ ਨੇ ਇਹ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਸੱਤਾਂ ਦਿਨਾਂ ਦੀ ਟ੍ਰੇਨਿੰਗ 18 ਵੱਖ ਵੱਖ ਕਿੱਤਿਆਂ ਬਾਰੇ ਦਿੱਤੀ ਜਾਵੇਗੀ ਤੇ ਇਸ ਸੱਤ ਦਿਨ ਦੀ ਟ੍ਰੇਨਿੰਗ ਲਈ 3500 ਰੁਪਿਆ ਇੰਨਸੈਂਟਿਵ ਦਿੱਤਾ ਜਾਵੇਗਾ l ਟ੍ਰੇਨਿੰਗ ਖ਼ਤਮ ਹੋਣ ਤੋਂ ਬਾਅਦ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ 15 ਹਜ਼ਾਰ ਰੁਪਏ ਦੇ ਸੰਦ ਵੀ ਸਰਕਾਰ ਵੱਲੋਂ ਫ਼ਰੀ ਦਿੱਤੇ ਜਾਣਗੇ l ਇਸ ਤੋਂ ਇਲਾਵਾ ਇਕ ਲੱਖ ਰੁਪਏ ਤੱਕ ਦਾ ਕਰਜ਼ਾ 18 ਮਹੀਨਿਆਂ ਵਾਸਤੇ 5% ਵਿਆਜ ਉੱਪਰ ਬਿਨਾਂ ਕਿਸੇ ਸਿਕਿਉਰਿਟੀ ਦੇ ਵੀ ਦਿੱਤਾ ਜਾਵੇਗਾ। ਇਹ ਕਰਜ਼ਾ ਵਾਪਸ ਮੋੜਨ ਤੋਂ ਬਾਅਦ 2 ਲੱਖ ਰੁਪਏ ਤੱਕ ਦਾ ਹੋਰ ਕਰਜ਼ਾ ਵੀ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹੀ ਆਵਾਸ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ l ਜਿਸ ਵਿੱਚ ਗ਼ਰੀਬ ਪਰਿਵਾਰਾਂ ਨੂੰ ਫ਼ਰੀ ਕੱਚੇ ਮਕਾਨ ਪੱਕੇ ਕਰਕੇ ਦਿੱਤੇ ਜਾਣਗੇ
ਇਸੇ ਤਰ੍ਹਾਂ ਹੀ ਉਜਵਲਾ ਯੋਜਨਾ ਬਾਰੇ ਦੱਸਿਆ ਗਿਆ ਜਿਸ ਤਹਿਤ ਇੱਕ ਚੁੱਲ੍ਹਾ ਰੈਗੂਲੇਟਰ ਗੈਸ ਪਾਈਪ ਤੇ ਇੱਕ ਭਰਿਆ ਹੋਇਆ ਸਿਲੰਡਰ ਫ਼ਰੀ ਆਫ਼ ਕੋਸਟ ਸੁਆਣੀਆਂ ਨੂੰ ਦਿੱਤਾ ਜਾਵੇਗਾ। ਜਿਸ ਨਾਲ ਗ਼ਰੀਬ ਲੋਕਾਂ ਦਾ ਰਹਿਣ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਕੋਈ ਵੀ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ  ਰਹਿ ਜਾਵੇ l ਇਸੇ ਤਰ੍ਹਾਂ ਹੀ ਗ਼ਰੀਬ ਕਲਿਆਣ ਯੋਜਨਾ ਬਾਰੇ ਦੱਸਿਆ ਗਿਆ l ਜਿਸ ਤਹਿਤ ਕੇਂਦਰ ਵੱਲੋਂ ਭੇਜੀ ਜਾਂਦੀ ਫ਼ਰੀ ਕਣਕ ਆਮ ਗ਼ਰੀਬ ਲੋਕਾਂ ਵਿੱਚ ਵਿੱਚ ਵੰਡੀ ਜਾਂਦੀ ਹੈ l ਇਸੇ ਤਰ੍ਹਾਂ ਮੁੱਖ ਮਹਿਮਾਨ ਡਾਕਟਰ ਰਣਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਐਗਰੀਕਲਚਰ ਖੇਤਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ l ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਨੂੰ ਮਾਡਰਨਾਈਜ ਤਰੀਕੇ ਦੇ ਨਾਲ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾ ਸਕਦੀ ਹੈl ਉਨ੍ਹਾਂ ਦੱਸਿਆ ਕਿ ਇਸ ਡਰੋਨ ਨੂੰ ਖ਼ਰੀਦਣ ਵਾਸਤੇ ਸਰਕਾਰ 80% ਸਬਸਿਡੀ ਮੁਹੱਈਆ ਕਰਵਾਉਂਦੀ ਹੈ l ਉਸ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਦੀ ਡੈਮੋਸਟਰੇਸ਼ਨ ਜੋ ਦਿੱਤੀ ਗਈ ਹੈ ਇਹ ਬਿਲਕੁਲ ਠੀਕ ਹੈ ਜੋ ਪੂਰੇ ਦਿਨ ਵਿੱਚ ਕੰਮ ਹੁੰਦਾ ਹੈ ਉਹ ਅੱਧੇ ਘੰਟੇ ਵਿੱਚ ਆਪਾਂ ਖ਼ਤਮ ਕਰ ਸਕਦੇ ਹਾਂ ਇਸ ਡਰੋਨ ਦੀ ਵਰਤੋਂ ਕਰਕੇ l ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਖੇਤੀਬਾੜੀ ਕਰਨ ਲਈ ਖਰਚੇ ਘੱਟ ਕੀਤੇ ਜਾ ਸਕਦੇ ਹਨ ਅਤੇ ਕਿਸ ਤਰ੍ਹਾਂ ਵੱਧ ਉਤਪਾਦਨ ਲਿਆ ਜਾ ਸਕਦਾ ਹੈ l ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੇਤੀਬਾੜੀ ਨੂੰ ਕਿਸ ਤਰ੍ਹਾਂ ਵੱਖ-ਵੱਖ ਫਸਲਾਂ ਦੇ ਉਤਪਾਦਨ ਨਾਲ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ l ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਤੋਂ ਆਮ ਕਿਸਾਨਾਂ ਨੂੰ ਵੀ ਜਾਣੂ ਕਰਵਾਇਆ l ਉਨ੍ਹਾਂ ਨੇ ਇਹ ਦੱਸਿਆ ਕੀ ਦੁਨੀਆਂ ਦੇ ਦੇਸ਼ ਕਿਸ ਤਰ੍ਹਾਂ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਬਣਾ ਰਹੇ ਹਨ ਤੇ ਆਪਾਂ ਵੀ ਕਿਸ ਤਰ੍ਹਾਂ ਇਸ ਨੂੰ ਲਾਹੇਵੰਦਾ ਧੰਦਾ ਬਣਾਉਣਾ ਹੈ l ਇਸ ਮੌਕੇ ਐਸ ਐਸ ਗਿੱਲ ਚੀਫ਼ ਐਗਰੀਕਲਚਰ ਅਫ਼ਸਰ ਅੰਮ੍ਰਿਤਸਰ ਨੇ ਆਮ ਕਿਸਾਨਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਸਰਕਾਰ ਵੱਖ-ਵੱਖ ਸਬਸਿਡੀਆਂ ਅਤੇ ਵੱਖ-ਵੱਖ ਫਸਲਾਂ ਉੱਪਰ ਐਮਐਸਪੀ ਦਿੰਦੀ ਹੈ l ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਹ ਸਬਸਿਡੀਆਂ ਤੇ ਸਰਕਾਰ ਦੀਆਂ ਵੱਖ ਵੱਖ ਨੀਤੀਆਂ ਦਾ ਆਮ ਕਿਸਾਨ ਲਾਭ ਲੈ ਸਕਦੇ ਹਨ ਅਖੀਰ ਵਿੱਚ ਇਹਨਾਂ ਸਾਰੇ ਅਫ਼ਸਰਾਂ ਨੇ ਇਹ ਸੰਕਲਪ ਲਿਆ ਕੇ 2047 ਤੱਕ ਆਪਾਂ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ ਅਤੇ ਇੱਕ ਵਿਕਸਿਤ ਮੁਲਕ ਬਣਾਉਣਾ ਹੈl

LEAVE A REPLY