ਬਰਸੀ ਤੇ ਵਿਸ਼ੇਸ਼ * “ਰਤਨ ਜਗਤ ਮੇਂ ਸੰਤ ਜਨਾਂ ਆਨੰਦ ਰਖਿਆ ਬੰਨ੍ਹ, ਇਤ ਹੋੱ ਤੋ ਭੀ ਜਗਤ ਖੁਸ਼ ਉੱਤ ਹੋ’ ਤੋਂ ਭੀ ਪ੍ਰਸੰਨ।”

0
45

ਬਰਸੀ ਤੇ ਵਿਸ਼ੇਸ਼
***************

“ਰਤਨ ਜਗਤ ਮੇਂ ਸੰਤ ਜਨਾਂ ਆਨੰਦ ਰਖਿਆ ਬੰਨ੍ਹ,
ਇਤ ਹੋੱ ਤੋ ਭੀ ਜਗਤ ਖੁਸ਼ ਉੱਤ ਹੋ’ ਤੋਂ ਭੀ ਪ੍ਰਸੰਨ।”

* 24ਵੀੱ ਬਰਸੀ ਮੌਕੇ ਬਾਬਾ ਰਤਨ ਦਾਸ ਵੈਦ ਕਾਦਰੀ ਯਾਦਗਾਰੀ ਮੇਲਾ

  • Google+

ਜਲੰਧਰ (ਐਸ.ਕਪੂਰ): ਸੂਬੇ ਪੰਜਾਬ ‘ਚ ਦੋਆਬੇ ਖੇਤਰ ਦੇ ਸ਼ਹਿਰ ਜਲੰਧਰ ਦੀ ਤਹਿਸੀਲ ਸ਼ਾਹਕੋਟ ਤੋਂ ਕਰੀਬ 4-5ਕਿ.ਮੀ. ਦੇ ਫਾਸਲੇ ਤੇ ਸਥਿਤ ਘੁੱਗ ਵੱਸਦੇ ਨਾਮਵਰ ਕਸਬੇ ਮਲਸੀਆਂ ਦੀ ਹਵੇਲੀ ਪੱਤੀ ਵਿਖੇ ਹਰ ਵਰ੍ਹੇ ਦੀ ਤਰ੍ਹਾਂ
15 ਜਨਵਰੀ- ਦਿਨ ਸੋਮਵਾਰ ਨੂੰ ਬਾਬਾ ਰਤਨ ਦਾਸ ਵੈਦ ਕਾਦਰੀ ਜੀ ਦਾ ਯਾਦਗਾਰੀ ਮੇਲਾ ਕਰਵਾਇਆ ਜਾ ਰਿਹਾ ਹੈ।
ਮਲਸੀਆਂ ਪੱਤੀ ਹਵੇਲੀ ਵਿਖੇ ਉਨ੍ਹਾਂ ਦੀ ਦਰਗਾਹ ਉਪਰ ਸ਼ਰਧਾ ਭਾਵ ਅਤੇ ਧੁਮਧਾਮ ਨਾਲ ਮਨਾਏ ਜਾਣ ਵਾਲੇ ਮੇਲੇ ਦੀ ਜਾਣਕਾਰੀ ਦਿੰਦੇ ਬਾਬਾ ਜੀ ਦੇ ਸਪੁੱਤਰ ਇਕਬਾਲ ਸਿੰਘ ਰੰਧਾਵਾ (ਡੀ.ਐਮ. ਸਪੋਰਟਸ) ਨੇ ਦੱਸਿਆ ਕਿ ਦੇਸ਼ ਦੇ ਗੁਆਂਢੀ ਮੁੱਲਖ ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਲਾਇਲਪੁਰ ਦੇ ਚੱਕ ਨੰ: 31 (ਇਕੱਤੀ) ਵਿਖੇ 1914 ਈ: ਨੂੰ ਮਾਤਾ ਅੱਛਰਾਂ ਦੇਵੀ ਦੀ ਕੁੱਖੋਂ , ਪਿਤਾ ਸ: ਭੋਲਾ ਸਿੰਘ ਰੰਧਾਵਾ ਘਰ ਬਾਬਾ ਰਤਨ ਦਾਸ ਦਾ ਜਨਮ ਹੋਇਆ।
ਬਜ਼ੁਰਗਾਂ ਦੇ ਦੱਸਣ ਮੁਤਾਬਿਕ ਬਾਬਾ ਜੀ ਦਾ ਰਝਾਨ ਬਚਪਨ ਤੋਂ ਹੀ ਪ੍ਰਭੂ ਭਗਤੀ ਅਤੇ ਰੱਬੀ ਰੰਗ ਵਿਚ ਰੰਗੇ ਬ੍ਰਹਮਲੀਨ ਹੋ ਸੇਵਾ ‘ਚ ਲੀਨ ਰਹਿਣ ਵਾਲੇ ਪੂਰਨ ਬ੍ਰਹਮ ਗਿਆਨੀ ਸਨ ।
ਜੀਵਨੀ ਸਾਂਝ ਦਾ ਜ਼ਿਕਰ ਕਰਦੇ ਉਨ੍ਹਾਂ ਦੇ ਸਪੁੱਤਰ-ਗੱਦੀਨਸੀਨ ਕ੍ਰਿਸ਼ਨ ਸਿੰਘ ਰੰਧਾਵਾ ਨੇ ਦਸਿਆ ਕਿ ਸਮਾਜ ਦੀ ਬਿਹਤਰੀ ਲਈ ਨਿਸ਼ਕਾਮ ਸੇਵਾ ਪ੍ਰਵਿਰਤੀ , ਉੱਚਕੋਟੀ ਦੇ ਵਿਦਵਾਨ ਅਤੇ ਇਤਿਹਾਸ ਦੇ ਗੂੜ੍ਹੀ ਗਿਆਨੀ ਸਨ।
ਮੁੱਖ ਪ੍ਰਬੰਧਕ ਤੇ ਗੱਦੀਨਸ਼ੀਨ ਰੰਧਾਵਾ ਜੀ ਨੇ ਦਸਿਆ ਕਿ ਬਾਬਾ ਜੀ ਦੇ ਗੂੜ੍ਹੀ ਗਿਆਨੀ ਸੋਝੀ ਹੋਣ ਵਾਲੀ ਗੱਲ੍ਹ ਦੀ ਪੁਸ਼ਟੀ , ਉਨ੍ਹਾਂ ਵਲੋਂ ਲਿਖਤ ਪਹਿਲੀ ਆਦਿ ਗ੍ਰੰਥ ਮਹਾਂਰਿਸ਼ੀ ਗੁਰੂ ਬਾਲਮੀਕ ਜੀਵਨ ਚਰਿੱਤਰ ਰਚਨਾ ਤੇ ਕਵਿਤਾ ਰੂਪੀ ਮਹਾਂਰਿਸ਼ੀ ਗੁਰੂ ਬਾਲਮੀਕ ਦੇ ਜਨਮ ਬਾਰੇ ਦੂਸਰੀ ਰਚਨਾ ਆਪ ਮੁਹਾਰੇ ਭਰਦੀਆਂ ਜਾਪਦੀਆਂ ਹਨ। ਜਿਨ੍ਹਾਂ ਦੇ ਦੋ-ਦੋ ਐਡੀਸ਼ਨ ਵੀ ਛੱਪ ਚੁੱਕੇ ਹਨ।
ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਬਾਬਾ ਰਤਨ ਦਾਸ ਵੈਦ ਜੀ ਦੀ ਯਾਦ ਤਾਜ਼ਾ ਰੱਖਣ ਤੇ ਸੱਚੀਂ ਸ਼ਰਧਾਂਜਲੀ ਦੇਣ ਲਈ ਇਲਾਕੇ ਦੀ ਸੇਵਾ, ਉਨਤੀ ਤੇ ਮੋਹ ਬਣਾਈ ਰੱਖਣ ਦੇ ਮਨਸੂਬੇ ਰੰਧਾਵਾ ਪਰਿਵਾਰ ਵੱਲੋਂ ਉਨ੍ਹਾਂ ਦੀ ਦਰਗਾਹ ਮਲਸੀਆਂ ਪੱਤੀ ਹਵੇਲੀ ਵਿਖੇ, 15 ਜਨਵਰੀ ਦਿਨ ਸੋਮਵਾਰ ਨੂੰ 24 ਵੀਂ ਬਰਸੀ ਮੌਕੇ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ।
ਇਸ ਸੁਭਾਗੇ ਯਾਦਗਾਰੀ ਪੱਲ੍ਹੀ ਸਮਾਗਮ ਮੌਕੇ ਜਿਥੇ ਇਲਾਕੇ ਦੇ ਮਹਾਨ ਸੰਤ-ਮਹਾਂਪੁੱਰਖ , ਉੱਘੇ ਰਾਜਨੀਤਕ -ਧਾਰਮਿਕ ਆਗੂ, ਨਾਮਵਰ ਵਿਦਵਾਨ ਸ਼ਖ਼ਸੀਅਤਾਂ , ਸੂਫ਼ੀ ਗਾਇਕ , ਫ਼ਨਕਾਰ ਤੇ ਸੰਗਤਾਂ ਸ਼ਿਰਕਤ ਕਰ ਬਾਬਾ ਰਤਨ ਦਾਸ
ਵੈਦ ਕਾਦਰੀ ਜੀ ਨੂੰ ਸ਼ਰਧਾ ਦੇ ਫੁੱਲ ਭੇੱਟ ਕਰਨ ਪੁੱਜਣਗੀਆਂ । www.punjabreflection.com
* ਰਤਨ ਹੱਯਾਤ ਦੁਨੀਆਂ ਤੇ ਰਹਿੰਦੇ
ਆਦਿ ਜੁਗਾਦ ਨਾਮ ਫ਼ਕੀਰ ਤਿਨ੍ਹਾਂ ਦਾ
ਜਿਨ ਕੀ ਕਬਰ ਸੁਨ੍ਹੇ ਫਰਿਆਦ ਹੈ।

 

LEAVE A REPLY