Breaking Newsਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਵੋਟਾਂ ਬਣਾਉਣ ਲਈ ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ਵਿਖੇ ਲੱਗਾ ਵਿਸ਼ੇਸ਼ ਕੈਂਪBy Admin - January 14, 2024096 Share on Facebook Tweet on Twitter tweet Google+ (ਪੰਜਾਬ ਰੀਫਲੈਕਸ਼ਨ),ਜਲੰਧਰ,ਹਰੀਸ਼ ਸ਼ਰਮਾਕੇਸਾਧਾਰੀ ਸਿੱਖ ਸੰਗਤਾਂ ਵੱਲੋਂ ਵੋਟਾਂ ਬਣਾਉਣ ਲਈ ਭਾਰੀ ਉਤਸ਼ਾਹ ਵਿਖਾਇਆ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਅਧੀਨ ਆਉਂਦੇ ਬੂਥ ਨੰਬਰ 33 ਅਤੇ 34 ਜੰਜ ਘਰ ਮਾਡਲ ਹਾਊਸ ਵਿਖੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ, ਈ ਆਰ ਓ ਅਲਕਾ ਕਾਲੀਆ, ਸਹਾਇਕ ਈ ਆਰ ਓ ਡਾਕਟਰ ਦਿਨੇਸ਼ ਕੁਮਾਰ, ਸੁਪਰਵਾਈਜ਼ਰ ਪਰਮਜੀਤ ਸਿੰਘ ਅਤੇ ਬਲਜੀਤ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਸਾਧਾਰੀ ਸਿੱਖ ਸੰਗਤਾਂ ਲਈ ਵਿਸ਼ੇਸ਼ ਕੈਂਪ ਮਾਡਲ ਹਾਊਸ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਗਿਆ। ਬੂਥ ਲੈਵਲ ਅਫ਼ਸਰ ਗਣੇਸ਼ ਭਗਤ ਅਤੇ ਪਵਨ ਕੁਮਾਰ ਨੇ ਦੱਸਿਆ ਕੇਸਾਧਾਰੀ ਸਿੱਖ ਸੰਗਤਾਂ ਨੇ ਵੋਟਾਂ ਬਣਾਉਣ ਵਿੱਚ ਭਾਰੀ ਉਤਸ਼ਾਹ ਵਿਖਾਇਆ ਅਤੇ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਕੇਸਾਧਾਰੀ ਸਿੱਖ ਸੰਗਤਾਂ ਨੇ ਐਕਟ ਅਨੁਸਾਰ ਦਿੱਤੀਆਂ ਸਾਰੀਆਂ ਹਦਾਇਤਾਂ ਪੜ੍ਹਨ ਉਪਰੰਤ ਆਪਣੀ ਵੋਟ ਬਣਾਉਣ ਲਈ ਵੋਟਰ ਫਾਰਮ ਭਰਿਆ। ਸਵੇਰੇ 9 ਵਜੇ 5 ਵਜੇ ਤੱਕ 96 ਕੇਸਾਧਾਰੀ ਸਿੱਖ ਸੰਗਤਾਂ ਦੇ ਫਾਰਮ ਭਰੇ ਗਏ। ਹੁਣ ਮਿਤੀ 17-1-2024 ਨੂੰ ਫਿਰ ਵੋਟਾਂ ਬਣਾਉਣ ਲਈ ਦੁਬਾਰਾ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਜਿਹੜੇ ਵੀ ਕੇਸਾਧਾਰੀ ਸਿੱਖ ਸੰਗਤਾਂ ਵੋਟਾਂ ਬਣਾਉਣ ਤੋਂ ਰਹਿ ਗਏ ਹਨ। ਉਹ ਵੀ ਵੋਟਾਂ ਬਣਵਾ ਸਕਣ। ਇਸ ਮੌਕੇ ਤੇ ਗੁਰੂਦਵਾਰਾ ਸਿੰਘ ਸਭਾ ਮਾਡਲ ਹਾਊਸ ਦੇ ਪ੍ਰਧਾਨ ਅਮਰਜੀਤ ਸਿੰਘ ਮਿੱਠਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਸ ਕੈਂਪ ਸਫਲ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। Post Views: 100