ਜਲੰਧਰ ਵੈਸਟ ਦੀ ਹਰ ਸਮੱਸਿਆ ਦਾ ਹੱਲ ਹੋਵੇਗਾ-ਮਹਿੰਦਰ ਭਗਤ

0
45
ਮਹਿੰਦਰ ਭਗਤ

ਜਲੰਧਰ 5 ਅਗਸਤ (ਸੁਨੀਲ ਕਪੂਰ)- ਜਲੰਧਰ ਪੱਛਮੀ ਦੇ ਵਾਰਡ ਨੰਬਰ 38 ਮਾਡਲ ਹਾਊਸ ਸ਼ਹਿਨ ਸ਼ਾਹ ਪੈਲੇਸ ਨੇੜੇ 18.5 ਲੱਖ ਰੁਪਏ ਦੀ ਲਾਗਤ ਨਾਲ ਪਾਏ ਜਾਣ ਵਾਲੇ ਸੀਵਰੇਜ ਦਾ ਉਦਘਾਟਨ ਹਲਕਾ ਜਲੰਧਰ ਪੱਛਮੀ ਦੇ ਵਿਧਾਇਕ ਮਹਿੰਦਰ ਭਗਤ ਨੇ ਕੀਤਾ। ਇਸ ਸਮੇਂ ਭਗਤ ਜੀ ਨੇ ਕਿਹਾ ਕਿ ਜਲੰਧਰ ਪੱਛਮੀ ਦੀ ਕੋਈ ਵੀ ਸਮੱਸਿਆ ਰਹਿਣ ਨਹੀਂ ਦਿੱਤੀ ਜਾਵੇਗੀ ਅਤੇ ਇਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਅਜਿਹਾ ਕੋਈ ਵੀ ਕੰਮ ਰਹਿਣ ਨਹੀਂ ਦਿੱਤਾ ਜਾਵੇਗਾ ਜਿਸ ਨਾਲ ਜਲੰਧਰ ਪੱਛਮੀ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ।

ਇਸ ਮੌਕੇ ਵਾਰਡ ਦੇ ਕੌਂਸਲਰ ਰਾਜੀਵ ਓਂਕਾਰ ਟਿੱਕਾ, ਮੇਜਰ ਸਿੰਘ, ਵਾਰੇਸ਼ ਮਿੰਟੂ ਕੌਂਸਲਰ, ਸੰਜੀਵ ਭਗਤ ਮੀਡੀਆ ਇੰਚਾਰਜ ਜਲੰਧਰ, ਗੁਰਨਾਮ ਸਿੰਘ ਬਲਾਕ ਪ੍ਰਧਾਨ, ਅਮਰੀਕ ਸਿੰਘ ਮੀਕਾ, ਰੋਮੀ ਵਧਵਾ, ਨਰਿੰਦਰ ਸਿੰਘ ਸੇਠੀ, ਅਮਿਤ ਸੁਮਨ, ਅਵਤਾਰ ਤਾਰੀ, ਜਸਪਾਲ ਸਿੰਘ, ਅਜੇ ਬਾਰਨਾ, ਚਿੰਤ ਰਾਮ ਮਹੇ, ਟੋਨੀ ਚਾਚਾ, ਪੰਮਾ, ਸਿਦਾਰਥ ਵਿੱਕੀ ਆਦਿ ਹਾਜ਼ਰ ਸਨ।

LEAVE A REPLY