ਲਾਇਲਪੁਰ ਖ਼ਾਲਸਾ ਕਾਲਜ ਨੇ ਪੈਰਿਸ ਓਲੰਪੀਅਨ ਜਰਮਨਪ੍ਰੀਤ ਸਿੰਘ ਦਾ ਸਨਮਾਨ ਕੀਤਾ

0
16
ਲਾਇਲਪੁਰ ਖ਼ਾਲਸਾ ਕਾਲਜ

ਜਲੰਧਰ 23 ਅਗਸਤ (ਸੁਨੀਲ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਦਿਅਕ, ਖੇਡਾਂ ਦੇ ਨਾਲ-ਨਾਲ ਸਹਿੁਪਾਠੀ ਗਤੀਵਿਧੀਆਂ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ। ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਓਲੰਪਿਕੁ੨੦੨੪ ਖੇਡਾਂ ਵਿੱਚ ਕਾਲਜ ਦੇ ਵਿਦਿਆਰਥੀ ਜਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦਾ ਹਿੱਸਾ ਸਨ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਅ’ਜ ਕਾਲਜ ਵਿਚ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਪਾਲ ਸਿੰਘ ਵੜੈਚ ਸੰਯੁਕਤ ਸਕ’ਤਰ ਗਵਰਨਿੰਗ ਕੌਂਸਲ ਨੇ ਕੀਤੀ ਅਤੇ ਉਨ੍ਹਾਂ ਦਾ ਸਾਥ ਸ੍ਰੀ ਸੰਜੀਵ ਕੁਮਾਰ ਓਲੰਪੀਅਨ ਅਤੇ ਸ. ਅਵਤਾਰ ਸਿੰਘ ਨੇ ਦਿ’ਤਾ।

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਖਿਡਾਰੀਆਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਾਲਜ ਦੇ ਹਾਕੀ ਇਤਿਹਾਸ ਅਤੇ ਵਿਰਾਸਤ ਬਾਰੇ ਸੰਖੇਪ ਵਿੱਚ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਅੰਤਰੁਰਾਸ਼ਟਰੀ ਪੱਧਰ ‘ਤੇ ਪਹਿਲਾਂ ਹੀ ਭਰਪੂਰ ਖੇਡ ਯੋਗਦਾਨ ਵਿੱਚ ਨਵੇਂ ਮੀਲ ਪੱਥਰ ਜੋੜ ਰਿਹਾ ਹੈ। ਹਾਲ ਹੀ ਵਿਚ ਇਸਦੇ ੦੨ ਖਿਡਾਰੀ ਪ੍ਰਿੰਸਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਜੂਨੀਅਰ ਨੈਸ਼ਨਲ ਹਾਕੀ ਕੈਂਪ ਵਿੱਚ ਭਾਗ ਲੈ ਰਹੇ ਹਨ।ਸਨਮਾਨ ਵਜੋਂ ਕਾਲਜ ਵੱਲੋਂ ਓਲੰਪੀਅਕ ਤਗਮਾ ਜੇਤੂ ਜਰਮਨਪ੍ਰੀਤ ਸਿੰਘ ਅਤੇ ਜੂਨੀਅਰ ਰਾਸ਼ਟਰੀ ਹਾਕੀ ਖਿਡਾਰੀ ਪ੍ਰਿੰਸਦੀਪ ਸਿੰਘ ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮ ਦਿੱਤੇ ਗਏ।

ਸਾਡੇ ਖਿਡਾਰੀਆਂ ਕੋਲ ਵਿਦੇਸ਼ੀ ਖਿਡਾਰੀਆਂ ਵਾਂਗ ਹੀ ਹੁਨਰ ਹੈ

ਇਸ ਮੌਕੇ ਜਰਮਨਪ੍ਰੀਤ ਨੇ ਕਾਲਜ ਗਵਰਨਿੰਗ ਕੌਂਸਲ ਦਾ ਧੰਨਵਾਦ ਕਰਦਿਆਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕਾਲਜ ਗਵਰਨਿੰਗ ਕੌਂਸਲ, ਪ੍ਰਿੰਸੀਪਲ ਅਤੇ ਕੋਚਾਂ ਦੇ ਸਹਿਯੋਗ ਸਦਕਾ ਹੀ ਕਾਲਜ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰ ਰਹੇ ਹਨ। ਉਨ੍ਹਾਂ ਆਪਣੇ ਨਿ’ਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਕੋਲ ਵਿਦੇਸ਼ੀ ਖਿਡਾਰੀਆਂ ਵਾਂਗ ਹੀ ਹੁਨਰ ਹੈ ਅਤੇ ਇਕ ਖਿਡਾਰੀ ਦੀ ਮਾਨਸਿਕ ਦ੍ਰਿੜਤਾ ਹੀ ਜਿੱਤ ਦੇ ਫਰਕ ਸਥਾਪਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਖੇਡ ਵਿਗਿਆਨ, ਅਤਿੁਆਧੁਨਿਕ ਸਹੂਲਤਾਂ ਅਤੇ ਸਰਕਾਰ ਵੱਲੋਂ ਸਹਿਯੋਗ ਦਿ’ਤਾ ਜਾਂਦਾ ਹੈ, ਪਰ ਮਿਹਨਤ ਦਾ ਕੋਈ ਬਦਲ ਨਹੀਂ ਹੋ ਸਕਦਾ।

ਜਰਮਨਪ੍ਰੀਤ ਸਿੰਘ ਨੇ ਆਪਣੇ ਅਕੈਡਮੀ ਦੇ ਕੋਚ ਸ. ਅਵਤਾਰ ਸਿੰਘ ਅਤੇ ਕਾਲਜ ਦੇ ਕੋਚ ਸ੍ਰੀ ਸੰਜੀਵ ਕੁਮਾਰ ਓਲੰਪੀਅਨ ਦੀ ਸ਼ਲਾਘਾ ਵੀ ਕੀਤੀ। ਭਵਿ’ਖ ਦੀ ਰਣਨੀਤੀ ਬਾਰੇ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਟੀਮ ਆਗਾਮੀ ਵਿਸ਼ਵ ਕੱਪ ਵਿੱਚ ਤਗਮੇ ਦਾ ਰੰਗ ਬਦਲਣ ਲਈ ਦ੍ਰਿੜ ਇਰਾਦਾ ਰ’ਖਦੀ ਹੈ। ਸੰਯੁਕਤ ਸਕ’ਤਰ ਗਵਰਨਿੰਗ ਕੌਂਸਲ ਸ. ਜਸਪਾਲ ਸਿੰਘ ਵੜੈਚ ਨੇ ਅੰਤਰਰਾਸ਼ਟਰੀ ਖਿਡਾਰੀਆਂ ਵਧਾਈ ਦਿੱਤੀ ਅਤੇ ਅਜਿਹੇ ਖਿਡਾਰੀਆਂ ਸਹਿਯੋਗ ਦੇਣ ਲਈ ਵਚਨਬ’ਧਤਾ ਦਸਰਸਾਈ।

ਅੰਤ ਵਿੱਚ ਵਾਈਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਾਮਨਾ ਕੀਤੀ ਕਿ ਟੀਮ ਦੇਸ਼ ਲਈ ਹੋਰ ਨਵੇਂ ਕੀਰਤੀਮਾਨ ਸਥਾਪਿਤ ਕਰੇ। ਡਾ. ਰਛਪਾਲ ਸਿੰਘ ਸੰਧੂ ਡੀਨ ਸਪੋਰਟਸ ਨੇ ਸਟੇਜ ਦਾ ਸੰਚਾਲਨ ਕੀਤਾ। ਸਮਾਗਮ ਦੌਰਾਨ ਅਮਰੀਕਾ ਤੋਂ ਡਾ. ਭੀਮਪਾਲ ਸਿੰਘ ਵੜੈਚ, ਕੋਚ ਸ੍ਰੀ ਸੰਜੀਵ ਕੁਮਾਰ, ਓਲੰਪੀਅਨ ਅਤੇ ਸੁਰਜੀਤ ਹਾਕੀ ਅਕੈਡਮੀ ਤੋਂ ਸ. ਅਵਤਾਰ ਸਿੰਘ, ਕਾਲਜ ਸਪੋਰਟਸ ਕਮੇਟੀ ਦੇ ਮੈਂਬਰ ਅਤੇ ਸਰੀਰਿਕ ਸਿ’ਖਿਆ ਅਤੇ ਸਪੋਰਟਸ ਵਿਭਾਗ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।

LEAVE A REPLY