ਜਲੰਧਰ 29 ਅਗਸਤ (ਸੁਨੀਲ ਕਪੂਰ)- ਪ੍ਰਵਾਸੀ ਵੀਰ ਗੁਰਕਰਨ ਸਿੰਘ USA ਦੇ ਪਰਿਵਾਰ ਵਲੋਂ ਵਿਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਆਪਣੇ ਵਤਨ ਦੀ ਮਿੱਟੀ ਅਤੇ ਆਪਣੀ ਦਾਦੀ ਨਾਲ ਪਿਆਰ ਇਕ ਅਨੋਖੀ ਮਿਸਾਲ ਜ਼ਿਲ੍ਹਾ ਜਲੰਧਰ ਦੇ ਪਿੰਡ ਅਠੋਲਾ ਵਿੱਚ ਦੇਖਣ ਨੂੰ ਮਿਲਦੀ ਹੈ।
ਇਸ ਪਿੰਡ ਦੇ ਅਮਰੀਕਾ ਨਿਵਾਸੀ ਵੀਰ ਗੁਰਕਰਨ ਸਿੰਘ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਸਮੁੱਚੀ ਆਲੀਸ਼ਾਨ ਇਮਾਰਤ ਆਪਣੀ ਦਾਦੀ ਦੀ ਯਾਦ ਵਿੱਚ ਬਣਾ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ।
ਇਸ ਸੰਬੰਧੀ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀਮਤੀ ਹਰਜਿੰਦਰ ਕੌਰ ਨੇ ਆਪਣੀ ਟੀਮ ਨਾਲ ਸਕੂਲ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ।
ਇਸ ਮੌਕੇ ਤੇ ਉਨ੍ਹਾਂ ਪਰਵਾਸੀ ਵੀਰ ਸ਼੍ਰੀ ਗੁਰਕਰਨ ਸਿੰਘ ਅਤੇ ਸ਼੍ਰੀ ਗੁਰਸ਼ਰਨ ਸਿੰਘ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
ਉਨ੍ਹਾ ਇਸ ਮੌਕੇ ਤੇ ਸਕੂਲ ਦੇ ਸਮੁੱਚੇ ਪ੍ਰਬੰਧ ਬੱਚਿਆਂ ਦੇ ਖਾਣੇ ,ਵਰਦੀਆਂ, ਵਿਦਿਅਕ ਪੱਖ ,ਸਾਫ ਸਫਾਈ ਦਾ ਜਾਇਜ਼ਾ ਲਿਆ ਅਤੇ ਸਾਰੇ ਸਟਾਫ਼ ਨੂੰ ਤਨਦੇਹੀ ਨਾਲ ਮਿਹਨਤ ਕਰਨ ਲਈ ਹਦਾਇਤਾਂ ਦਿੱਤੀਆਂ। ਇਸ ਮੌਕੇ ਤੇ ਸਕੂਲ ਮੁਖੀ ਸ਼੍ਰੀ ਜਸਵੀਰ ਸਿੰਘ ਅਤੇ ਸਾਰੇ ਸਟਾਫ ਨੇ ਬੱਚਿਆਂ ਦੀ ਗਿਣਤੀ ਹੋਰ ਵਧਾਉਂਣ ਅਤੇ ਸਮੁੱਚੇ ਪ੍ਰਬੰਧ ਨੂੰ ਹੋਰ ਸਚਾਰੁ ਢੰਗ ਨਾਲ ਚਲਾਉਂਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਤੇ ਉਨ੍ਹਾਂ ਨਾਲ ਸ੍ਰੀ ਰਵਿੰਦਰ ਸਿੰਘ ਕੰਗ ਅਤੇ ਅਮਨਦੀਪ ਦੋਵੇਂ (ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ) ਵੀ ਹਾਜ਼ਰ ਸਨ ।