ਗ੍ਰੇਟ ਸਪੋਰਟਸ ਕਲਚਰਲ ਕਲੱਬ (ਭਾਰਤ) ਵਲੋਂ ਰਾਸ਼ਟਰੀ 8ਵਾਂ ਪੁਰਸਕਾਰ ਸਮਾਰੋਹ 17,ਨਵੰਬਰ ਨੂੰ

0
9

ਗ੍ਰੇਟ ਸਪੋਰਟਸ ਕਲਚਰਲ ਕਲੱਬ (ਭਾਰਤ) ਵਲੋਂ

8ਵਾਂ ਰਾਸ਼ਟਰੀ ਪੁਰਸਕਾਰ ਸਮਾਰੋਹ 17,ਨਵੰਬਰ ਨੂੰ

ਜਲੰਧਰ 26 ਸਤੰਬਰ ( ਕਪੂਰ) ਗ੍ਰੇਟ ਸਪੋਰਟਸ ਕਲਚਰਲ ਕਲੱਬ (ਭਾਰਤ) ਵਲੋਂ 8ਵਾਂ ਰਾਸ਼ਟਰੀ ਪੁਰਸਕਾਰ ਸਮਾਰੋਹ 17 ਨਵੰਬਰ ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ।
ਉਕਤ ਜਾਣਕਾਰੀ ਕਲੱਬ ਦੇ ਸੰਸਥਾਪਕ ਪ੍ਰਧਾਨ ਨਵਦੀਪ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਐਥਲੈਟਿਕਸ ਕੋਚ ਨੇ ਸਾਂਝੇ ਤੌਰ ਤੇ ਦਿੰਦੇ ਦੱਸਿਆ ਕਿ ਸੰਸਥਾ ਵਲੋਂ ਹਰ ਵਰ੍ਹੇ ਸਮਾਜ ਦੀ ਨੁਹਾਰ ਬਦਲਣ ਤੇ ਪ੍ਰਫੁੱਲਤਾ ਲਈ ਅਹਿਮ ਕੜੀ ਬਣਨ ਵਾਲੀਆਂ ਵਿਲ੍ਹੱਖਣ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ।

  • Google+

ਇਸ ਕੜੀ ਤਹਿਤ ਇਸ ਵਰ੍ਹੇ ਦਾ ਪੁਰਸਕਾਰ ਮਿਤੀ 17 ਨਵੰਬਰ ਨੂੰ ਐਂਤਵਾਰ ਵਾਲੇ ਦਿਨ ਦੁਪਿਹਰ 2 ਵਜੇ ਤੱਕ ਕੀਤਾ ਜਾ ਰਿਹਾ ਹੈ।

  • Google+

ਉਨ੍ਹਾਂ ਦਸਿਆ ਕਿ ਅਵਾਰਡ ਸ਼੍ਰੇਣੀ ਵਿਚ
ਖੇਡਾਂ ‘ਚ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਅਤੇ ਕੋਚ, ਫਿਲਮੀ , ਪੱਤਰਕਾਰਤਾ , ਚਿੱਤਰਕਲਾ , ਸੰਗੀਤ ਖੇਤਰ, ਅਤੇ ਹੋਰ ਵੱਖ- ਵੱਖ ਖੇਤਰਾਂ ਤੋਂ ਮਾਣਮੱਤੀਆਂ ਸਖ਼ਸੀਅਤਾਂ ਨੂੰ ਨਾਮਵਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

LEAVE A REPLY