ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜਿਓਥਰੈਪੀ ਵਿਭਾਗ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਵਲੋਂ ਵਰਲਡ ‘ਫਿਜਿਓਥੈਰਪੀ ਡੇ’ ਸੰਬੰਧੀ ਗੈਸਟ ਲੈਕਚਰ ਦਾ ਆਯੋਜਨ ਕੀਤਾ

0
11
ਲਇਲਪੁਰ ਖ਼ਾਲਸਾ ਕਾਲਜ

ਜਲੰਧਰ 10 ਅਕਤੂਬਰ (ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜਿਓਥਰੈਪੀ ਵਿਭਾਗ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਵਲੋਂ ਵਰਲਡ ‘ਫਿਜਿਓਥੈਰਪੀ ਡੇ’ ਦੇ ਮੌਕੇ ‘ਸਪੋਰਟਸ ਅਤੇ ਫਿਜਿਓਥਰੈਪੀ ਦੀ ਭੂਮਿਕਾ’ ਵਿਸ਼ੇ ਉਪਰ ਇੱਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾ. ਮੰਮਨ ਪੌਲ, ਫਿਜਿਓਥਰੈਪੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਤੌਰ ਮੁ’ਖ ਵਕਤਾ ਸ਼ਾਮਲ ਹੋਏ। ਡਾ. ਮੰਨਨ ਪੌਲ ਨੇ ਵਿਦਿਆਰਥੀਆਂ ਦੱਸਿਆ ਕਿ ਵਾਰਮਿੰਗ ਅ’ਪ ਐਂਡ ਕੂਲਿੰਗ ਡਾਊਨ ਐਕਸਰਸਾਈਜ, ਸਪੋਰਟਸ ਇੰਜਰੀ ਦੀ ਪ੍ਰੀਵੈਂਸ਼ਨ ਲਈ ਬਹੁਤ ਉਪਯੋਗੀ ਹਨ। ਉਹਨਾਂ ਨੇ ਵਾਰਮਿੰਗ ਅ’ਪ ਦੇ ਸਹੀ ਤਰੀਕੇ ਅਤੇ ਸਮੇਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਵਰਲਡ ਫਿਜਿਓਥਰੈਪੀ ਦਿਵਸੁ੨੦੨੪ ਦਾ ਮੁੱਖ ਵਿਸ਼ਾ ‘ਲੋ ਬੈਕ ਪੇਨ’ ਇਸਦਾ ਬਚਾਓ ਅਤੇ ਇਲਾਜ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ। ਇਸ ਦਿਵਸ ਮਨਾਉਣ ਲਈ ਬੱਚਿਆਂ ਵਿੱਚ ਇੱਕ ਟੀੁਸ਼ਰਟ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਫਿਜਿਓਥਰੈਪੀ ਦੀ ਭੂਮਿਕਾ ਸਪੋਰਟਸ ਇੰਜਰੀ ਦੇ ਇਲਾਜ ਵਿੱਚ ਵਧੀ ਹੈ। ਹੁਣ ਇੱਕ ਵਧੀਆ ਫਿਜੀਓਥੈਰਪਿਸਟ ਇੰਜਰੀ ਦੇ ਨਾਲੁਨਾਲ ਸਪੋਰਟਸ ਪਰਸਨ ਦੀ ਟ੍ਰੇਨਿੰਗ ਦੇ ਵਿੱਚ ਵੀ ਕਾਫੀ ਯੋਗਦਾਨ ਪਾ ਰਿਹਾ ਹੈ। ਉਹਨਾਂ ਨੇ ਡਾਕਟਰ ਮੰਨਨ ਪੌਲ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ‘ਤੇ ਵਿਭਾਗ ਦੇ ਮੁਖੀ ਡਾਕਟਰ ਰਾਜੂ ਸ਼ਰਮਾ ਨੇ ਵਰਲਡ ਫਿਜਿਓਥਰੈਪੀ ਡੇ ਦੇ ਇਤਿਹਾਸ ਅਤੇ ਉਦੇਸ਼ ਬਾਰੇ ਚਰਚਾ ਕੀਤੀ। ਇਸ ਮੌਕੇ ਡਾ. ਰਛਪਾਲ ਸਿੰਘ ਸੰਧੂ ਡੀਨ, ਸਪੋਰਟਸ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਟੀੁਸ਼ਰਟ ਪੇਂਟਿੰਗ ਮੁਕਾਬਲੀ ਵਿੱਚ ਬੀ.ਪੀ.ਟੀ. ਭਾਗ ਤੀਜਾ ਦੀ ਵਿਦਿਆਰਥਣ ਦੀਪਜੋਤ ਦੀ ਟੀਮ ਨੇ ਪਹਿਲਾ ਸਥਾਨ, ਬੀ.ਪੀ.ਟੀ. ਭਾਗ ਚੌਥਾ ਦੀ ਵਿਦਿਆਰਥਣ ਅਨਿਸ਼ਿਤਾ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ.ਪੀ.ਟੀ. ਭਾਗ ਦੂਜਾ ਤੇ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਈਵੈਂਟ ਵਿੱਚ ਸਰੀਰਿਕ ਸਿੱਖਿਆ ਵਿਭਾਗ ਦੇ ਸਪੋਰਟ ਪਰਸਨ ਅਤੇ ਫਿਜਿਓਥਰੈਪੀ ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜਰ ਸਨ।

LEAVE A REPLY