ਪਿੰਡ ਸੰਗਤਪੁਰ ਤੋਂ ਸਰਪੰਚੀ ਦੇ ਉੱਮੀਦਵਾਰ ਤਜਿੰਦਰਪਾਲ ਸਿੰਘ ਨੰਬਰਦਾਰ ਨੂੰ ਮਿਲ ਰਿਹਾ ਵੋਟਰਾਂ ਦਾ ਭਰਵਾਂ ਹੁੰਗਾਰਾ

0
101
ਤਜਿੰਦਰਪਾਲ ਸਿੰਘ ਨੰਬਰਦਾਰ

ਫਗਵਾੜਾ 12 ਅਕਤੂਬਰ (ਕਪੂਰ)- ਪਿੰਡ ਸੰਗਤਪੁਰ ਵਿਖੇ ਸਰਪੰਚ ਦੀ ਚੋਣ ਲੜ ਰਹੇ ਤਜਿੰਦਰਪਾਲ ਸਿੰਘ ਨੰਬਰਦਾਰ ਨੂੰ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਵਲੋਂ ਆਪਣੇ ਸਾਥੀਆਂ ਸਮੇਤ ਰੋਜਾਨਾ ਹਰ ਵਾਰਡ ਵਿਚ ਘਰੋਂ-ਘਰੀਂ ਚੋਣ ਪ੍ਰਚਾਰ ਕਰਦੇ ਹੋਏ ਆਪਣੇ ਚੋਣ ਨਿਸ਼ਾਨ ‘ਬਾਲਟੀ’ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਦੇ ਨਾਲ ਮੈਂਬਰ ਪੰਚਾਇਤ ਦੀ ਚੋਣ ਲੜ ਰਹੇ ਉੱਮੀਦਵਾਰ ਅਤੇ ਸਮਰਥਕਾਂ ਵਲੋਂ ਵੀ ਵੋਟਰਾਂ ਤਜਿੰਦਰਪਾਲ ਸਿੰਘ ਨੰਬਰਦਾਰ ਦੇ ਹੱਕ ਵਿਚ ਆਪਣਾ ਕੀਮਤੀ ਵੋਟ ਪਾ ਕੇ ਜੇਤੂ ਬਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਗੱਲਬਾਤ ਦੌਰਾਨ ਤਜਿੰਦਰਪਾਲ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹਨਾਂ ਪਰਿਵਾਰ ਖਾਨਦਾਨੀ ਤੌਰ ਤੇ ਨੰਬਰਦਾਰੀ ਕਰਦਾ ਹੈ ਅਤੇ ਧਾਰਮਿਕ ਸਮਾਜਿਕ ਖੇਤਰ ਵਿਚ ਵੀ ਹਮੇਸ਼ਾ ਬਣਦਾ ਯੋਗਦਾਨ ਪਾਇਆ ਜਾਂਦਾ ਹੈ। ਜਿਸ ਕਰਕੇ ਪਿੰਡ ਵਾਸੀਆਂ ਦਾ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਪਿਆਰ ਤੇ ਸਤਿਕਾਰ ਪ੍ਰਾਪਤ ਹੁੰਦਾ ਹੈ। ਉਹਨਾਂ ਵਿਸ਼ਵਾਸ ਦੁਆਇਆ ਕਿ ਬਤੌਰ ਸਰਪੰਚ ਜਿੱਥੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਪਿੰਡ ਦਾ ਸਮੁੱਚਾ ਵਿਕਾਸ ਕਰਵਾਇਆ ਜਾਵੇਗਾ, ਉੱਥੇ ਹੀ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਵਿਕਾਸ ਸਬੰਧੀ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਪਿੰਡ ਨੂੰ ਮਾਡਲ ਗ੍ਰਾਮ ਬਣਾਇਆ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕ ਵੀ ਹਾਜਰ ਸਨ।

LEAVE A REPLY