ਪਿੰਡ ਪੰਡੋਰੀ ਵਿਖੇ ਤੀਸਰੀ ਵਾਰ ਚੀਮਾ ਪਰਿਵਾਰ ਦੇ ਸਿਰ ਸਜਿਆ ਸਰਪੰਚੀ ਦਾ ਤਾਜ

0
39
ਪਿੰਡ ਪੰਡੋਰੀ

ਫਗਵਾੜਾ 12 ਅਕਤੂਬਰ (ਕਪੂਰ)- ਸੂਬਾ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਪੰਚਾਇਤੀ ਚੋਣਾਂ ਵਿਚ ਸਰਬ ਸੰਮਤੀਆਂ ਵਾਲੇ ਪਿੰਡਾਂ ਨੂੰ ਪੰਜ ਲੱਖ ਰੁਪਿਆ ਆਰਥਿਕ ਤੌਰ ਤੇ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਪਿੰਡਾਂ ਦੇ ਲੋਕ ਵੀ ਬੜੀ ਸੂਝ ਬੂਝ ਨਾਲ ਹੁਣ ਆਪਣੇ ਆਪਣੇ ਪਿੰਡਾਂ ਵਿੱਚ ਪੰਚਾਇਤਾਂ ਲਈ ਸਰਬ ਸੰਮਤੀ ਬਨਾਉਣ ਦਾ ਯਤਨ ਕਰ ਰਹੇ ਹਨ ਤਾਂ ਜੋ ਸੂਬਾ ਸਰਕਾਰ ਤੋਂ ਗ੍ਰਾਂਟ ਲੈ ਕੇ ਪਿੰਡਾਂ ਦਾ ਵਧੀਆ ਢੰਗ ਨਾਲ ਵਿਕਾਸ ਕਰਵਾਇਆ ਜਾ ਸਕੇ। ਇਸੇ ਲੜੀ ਤਹਿਤ ਬਲਾਕ ਫਗਵਾੜਾ ਦੇ ਪਿੰਡ ਪੰਡੋਰੀ ਵਿਖੇ ਸਰਬ ਸੰਮਤੀ ਨਾਲ ਪੰਚਾਇਤ ਦਾ ਗਠਨ ਕੀਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਚੀਮਾ ਨੂੰ ਦੂਸਰੀ ਵਾਰ ਪਿੰਡ ਦਾ ਸਰਪੰਚ ਚੁਣਿਆ ਗਿਆ। ਇੱਥੇ ਜਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਸਿੰਘ ਸਾਲ 2013 ਵਿਚ ਪਹਿਲੀ ਵਾਰ ਪਿੰਡ ਸਰਪੰਚ ਬਣੇ ਸਨ। ਸਾਲ 2018 ਵਿਚ ਉਹਨਾਂ ਦੇ ਮਾਤਾ ਜੀ ਬੀਬੀ ਸਵਰਨ ਕੌਰ ਦੇ ਸਿਰ ਸਰਪੰਚੀ ਦਾ ਤਾਜ ਸਜਿਆ ਸੀ ਅਤੇ ਹੁਣ 2024 ਵਿਚ ਇਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਚੀਮਾ ਨੂੰ ਸਰਬ ਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ।

ਇਸ ਦੌਰਾਨ ਨੰਬਰਦਾਰ ਸੁਖਵਿੰਦਰ ਸਿੰਘ ਚੀਮਾ, ਹਰਕੀਰਤਨ ਸਿੰਘ, ਨਰਿੰਦਰ ਸਿੰਘ ਵਿਰਕ, ਲਖਵਿੰਦਰ ਸਿੰਘ ਬਾਠ ਤੇ ਬਲਵੰਤ ਸਿੰਘ ਬਾਠ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਚੀਮਾ ਦੇ ਪਿਤਾ ਸਵ. ਹਰਜਿੰਦਰ ਸਿੰਘ ਚੀਮਾ ਵੀ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਰਹਿ ਚੁੱਕੇ ਹਨ। ਨਵਨਿਯੁਕਤ ਸਰਪੰਚ ਅੰਮ੍ਰਿਤਪਾਲ ਸਿੰਘ ਚੀਮਾ ਨੇ ਪਿੰਡ ਦੇ ਸਮੂਹ ਵਸਨੀਕਾਂ ਅਤੇ ਪੁਰਾਣੀ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਵਿੱਚ ਸਰਬ ਸੰਮਤੀ ਹੋਣ ਨਾਲ ਸਭ ਤੋਂ ਵੱਡਾ ਫਾਇਦਾ ਪਿੰਡ ਦੇ ਲੋਕਾਂ ਦਾ ਹੋਵੇਗਾ। ਕਿਉਂਕਿ ਸੂਬਾ ਸਰਕਾਰ ਵੱਲੋਂ ਮਿਲਣ ਵਾਲੀ ਪੰਜ ਲੱਖ ਰੁਪਏ ਦੀ ਵਾਧੂ ਗਰਾਂਟ ਨੂੰ ਵਧੀਆ ਢੰਗ ਨਾਲ ਇਸਤੇਮਾਲ ਕਰਕੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਪਿੰਡ ਦੇ ਕਾਫੀ ਵਿਕਾਸ ਕਾਰਜ ਕਰਵਾਏ ਗਏ ਸਨ ਅਤੇ ਹੁਣ ਫਿਰ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ।

ਇਸ ਮੌਕੇ ਚੁਣੇ ਗਏ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਚੀਮਾ, ਸੁਖਦੇਵ ਸਿੰਘ ਚੀਮਾ, ਬਲਵਿੰਦਰ ਕੌਰ ਤੇ ਮਨਦੀਪ ਕੌਰ ਤੋਂ ਇਲਾਵਾ ਅਮਰੀਕ ਸਿੰਘ, ਗੁਰਦੀਪ ਸਿੰਘ, ਜਸਵੰਤ ਕੌਰ ਅਤੇ ਗੁਰਜੀਤ ਸਿੰਘ ਐਨ.ਆਰ.ਆਈ., ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ ਚੀਮਾ, ਹਰਮੀਤ ਸਿੰਘ, ਜਸਵਿੰਦਰ ਸਿੰਘ, ਦੀਦਾਰ ਸਿੰਘ ਦਾਰਾ, ਰਘਬੀਰ ਸਿੰਘ ਸੋਢੀ ਸਾਬਕਾ ਸਰਪੰਚ, ਨਿਰਮਲ ਸਿੰਘ ਨਿੰਮਾ, ਰਣਜੀਤ ਸਿੰਘ ਜੀਤਾ, ਹਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਬਾਜਵਾ, ਹਰਪ੍ਰੀਤ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ, ਜਸਬੀਰ ਸਿੰਘ ਬੱਬੂ, ਹਰਦੀਪ ਸਿੰਘ, ਕਰਨਵੀਰ ਸਿੰਘ ਆਦਿ ਹਾਜਰ ਸਨ।

LEAVE A REPLY