75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ

0
16
ਫੁੱਟਬਾਲ ਚੈਂਪੀਅਨਸ਼ਿਪ

ਕਪੂਰਥਲਾ ਦੀ ਟੀਮ ਫਾਈਨਲ ਜਿੱਤ ਕੇ ਬਣੀ ਚੈਂਪੀਅਨ

ਜਲੰਧਰ 19 ਅਕਤੂਬਰ (ਨੀਤੂ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਚੱਲ ਰਹੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ। ਇਸ ਸਮਾਪਤੀ ਸਮਾਗਮ ਵਿਚ ਸ੍ਰੀ ਮਹਿੰਦਰ ਭਗਤ, ਮੰਤਰੀ ਡਿਫੈਂਸ ਸਰਵਿਸਸ ਵੈਲਫੇਅਰ, ਵੈਲਫੇਅਰ ਆਫ ਫਰੀਡੰਮ ਫਾਈਟਰ ਅਤੇ ਹੋਰਟੀਕਲਚਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਪਾਲ ਵੜੈਚ ਸੰਯੁਕਤ ਸਕੱਤਰ ਗਰਵਨਿੰਗ ਕੌਂਸਲ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਹੁਣਾਂ ਨੇ ਕੀਤੀ। ਡਾ. ਧਰਮਜੀਤ ਸਿੰਘ, ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਹਨਾਂ ਸਖਸ਼ੀਅਤਾਂ ਦਾ ਸਵਾਗਤ ਡੀ.ਐਫ.ਏ. ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤਾ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਿਡਾਰੀ ਖੇਡ ਦੇ ਖੇਤਰ ਵਿਚ ਪੌੜੀ-ਦਰ-ਪੌੜੀ ਆਪਣਾ ਸਫ਼ਰ ਤਹਿ ਕਰਦੇ ਹੋਏ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹਨ।

ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਮਿਹਨਤ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਦੀ ਪ੍ਰੇਰਣਾ ਵੀ ਦਿੱਤੀ। ਅੱਜ ਤੀਜੇ ਤੇ ਚੌਥੇ ਸਥਾਨ ਲਈ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ, ਜੋ ਪੂਰੇ ਸਮੇਂ ਤੱਕ 2-2 ਨਾਲ ਬਰਾਬਰ ਰਿਹਾ। ਪਨੈਲਟੀ ਕਿੱਕ ਰਾਹੀਂ ਜਲੰਧਰ ਨੇ 2 ਦੇ ਮੁਕਾਬਲੇ 4 ਗੋਲ ਨਾਲ ਮੈਚ ਜਿੱਤਿਆ ਅਤੇ ਤੀਜਾ ਸਥਾਨ ਹਾਸਿਲ ਕੀਤਾ। ਅੱਜ ਦਾ ਫਾਈਨਲ ਮੈਚ ਕਪੂਰਥਲਾ ਅਤੇ ਪਟਿਆਲਾ ਦੀਆਂ ਟੀਮਾਂ ਦਰਮਿਆਨ ਹੋਇਆ, ਇਸ ਸੰਘਰਸ਼ ਪੂਰਨ ਮੈਚ ਵਿਚ ਕਪੂਰਥਲਾ ਦੀ ਟੀਮ 1-0 ਨਾਲ ਜੇਤੂ ਰਹੀ ਅਤੇ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਦਾ ਚੈਪੀਅਨ ਹੋਣ ਦਾ ਮਾਣ ਹਾਸਲ ਕੀਤਾ।

ਇਸ ਚੈਂਪੀਅਨਸ਼ਿਪ ਵਿਚ ਅਰਪਨ ਸਿੰਘ ਪਟਿਆਲਾ ਬੈਸਟ ਗੋਲਕੀਪਰ, ਕਰਮਜੀਤ ਸਿੰਘ ਕਪੂਰਥਲਾ ਬੈਸਟ ਡੀਫੈਂਡਰ, ਜੋਗਿੰਦਰ ਕਪੂਰਥਲਾ ਬੈਸਟ ਹਾਫ ਬੈਕ, ਹਰਜੋਤ ਸਿੰਘ ਕਪੂਰਥਲਾ ਨੂੰ ਬੈਸਟ ਸਟਰਾਈਕਰ ਐਲਾਨਿਆ ਗਿਆ। ਇਸ ਮੌਕੇ ਸੁੱਖੀ ਮਾਨ, ਸ੍ਰੀ ਵਿਜੈ ਵੈਸ਼, ਸ੍ਰੀ ਬਲਵਿੰਦਰ ਰਾਣਾ, ਸ. ਸੰਤੋਖ ਸਿੰਘ ਨਾਰਵੇ, ਸ੍ਰੀ ਧਨਵੰਤ ਕੁਮਾਰ, ਸ੍ਰੀ ਵਿਜੈ ਬਾਲੀ, ਸ. ਹਰਜਿੰਦਰ ਸਿੰਘ ਸੈਕਟਰੀ ਡੀ.ਐਫ.ਏ., ਜੁਆਇੰਟ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ. ਹਰਦੀਪ ਸਿੰਘ ਸਾਬਕਾ ਅੰਤਰ-ਰਾਸ਼ਟਰੀ ਫੁੱਟਬਾਲ ਖਿਡਾਰੀ, ਸ੍ਰੀ ਰਮੇਸ਼ ਲਾਲ, ਸ. ਭੁਪਿੰਦਰ ਸਿੰਘ ਭਿੰਡੀ, ਸ. ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ, ਸ. ਬੰਧਨਾਂ ਸਿੰਘ, ਡਾ. ਪਰਮਪ੍ਰੀਤ, ਸ. ਪਿਸ਼ੌਰਾ ਸਿੰਘ, ਸ੍ਰੀ ਪ੍ਰਦੀਪ ਕੁਮਾਰ ਫੁੱਟਬਾਲ ਕੋਚ ਜੀ.ਐਨ.ਡੀ.ਯੂ., ਅਤੇ ਹੋਰ ਫੁੱਟਬਾਲ ਪ੍ਰੇਮੀ ਹਾਜ਼ਰ ਸਨ। ਅੰਤ ਵਿਚ ਡਾ. ਗੋਪਾਲ ਸਿੰਘ ਬੁੱਟਰ ਨੇ ਖਿਡਾਰੀਆਂ, ਪ੍ਰੈਸ ਰਿਪੋਰਟਰਾਂ, ਕੋਚ, ਮੈਨੇਜਰ ਅਤੇ ਸਮੂਹ ਫੁੱਟਬਾਲ ਪ੍ਰੇਮੀਆਂ ਦਾ ਧੰਨਵਾਦ ਕੀਤਾ।

LEAVE A REPLY