ਨਿਪੁਨ ਜੈਨ ਜੀ ਤੇ ਫਿਲਮ ਡਾਇਰੈਕਟਰ ਮਧੁਰ ਭੰਡਾਰਕਰ ਜੀ ਦੀ ਆਪਸੀ ਮੁਲਾਕਾਤ ਹੋਈ

0
25
ਨਿਪੁਨ ਜੈਨ

ਜਲੰਧਰ 20 ਅਕਤੂਬਰ (ਕਪੂਰ)- ਬੀਤੇ ਦਿਨੀਂ ਲੈਕਮੇ ਫੈਸ਼ਨ ਸ਼ੋਅ, ਜਿਸ ਦੀਆ ਦੇਸ਼ ਭਰ ਵਿੱਚ ਧੁਮਾਂ ਮੱਚੀਆਂ, ਉਸ ਵਿੱਚ ਦੇਸ਼ ਦੇ ਪ੍ਰ੍ਸਿਧ ਫੈਸ਼ਨ ਡਿਜ਼ਾਈਨਰ ਨੇ ਭਾਗ ਲਿਆ ਅਤੇ ਇਸ ਵਿੱਚ ਬਾਲੀਵੁੱਡ ਦੇ ਪ੍ਰ੍ਸਿਧ ਫਿਲਮ ਡਾਇਰੈਕਟਰ ਫੈਸ਼ਨ ਅਤੇ ਚਾਂਦਨੀ ਬਾਰ ਵਰਗੀਆਂ ਫ਼ਿਲਮਾਂ ਦੇ ਨਿਰਮਾਤਾ ਮਧੁਰ ਭੰਡਾਰਕਰ ਜੀ ਨੇ ਸ਼ੋਅ ਵਿੱਚ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਲੰਧਰ ਦੇ ਪ੍ਰ੍ਸਿਧ ਫੈਸ਼ਨ ਪ੍ਰਭਾਵਕ ਨਿਪੁਨ ਜੈਨ ਜੀ ਨੂੰ ਖਾਸ ਮਹਿਮਾਨ ਵਜੋਂ ਪਵਨ ਸਚਦੇਵਾ ਜੀ ਦੁਆਰਾ ਨਿਓਤਾ ਦਿਤਾ ਗਿਆ|

ਇਸ ਦੌਰਾਨ ਨਿਪੁਨ ਜੈਨ ਜੀ ਤੇ ਫਿਲਮ ਡਾਇਰੈਕਟਰ ਮਧੁਰ ਭੰਡਾਰਕਰ ਜੀ ਦੀ ਆਪਸੀ ਮੁਲਾਕਾਤ ਹੋਈ ਤੇ ਦੋਨਾਂ ਵਲੋਂ ਪੰਜਾਬ ਦੇ ਫੈਸ਼ਨ ਅਤੇ ਸੱਭਿਆਚਾਰ ਬਾਰੇ ਚਰਚਾ ਕੀਤੀ ਗਈ ਅਤੇ ਨਿਪੁਨ ਜੈਨ ਜੀ ਨੇ ਫਿਲਮ ਡਾਇਰੈਕਟਰ ਜੀ ਨੂੰ ਪੰਜਾਬ ਆਉਣ ਦਾ ਸੱਦਾ ਦਿਤਾ। ਓਹਨਾ ਵਲੋਂ ਜਲਦ ਹੀ ਪੰਜਾਬ ਆਉਣ ਦਾ ਵਿਸ਼ਵਾਸ ਦਿਵਾਇਆ ਗਿਆ ਅਤੇ ਫੈਸ਼ਨ ਤੇ ਸੱਭਿਆਚਾਰ ਬਾਰੇ ਚਰਚਾ ਕਰਨ ਲਈ ਕਿਹਾ|

LEAVE A REPLY