
ਜਲੰਧਰ 23 ਅਕਤੂਬਰ (ਨੀਤੂ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਜ਼ੂਆਲੋਜੀ ਅਤੇ ਬੋਟਨੀ ਵਿਭਾਗ ਨੇ ਗ੍ਰੀਵੈਂਸ ਰਿਡਰੈਸਲ ਸੈੱਲ ਨਾਲ ਸਾਂਝੇ ਤੌਰ ਤੇ ਰਾਸ਼ਟਰੀ ਪੋਸ਼ਣ ਮਹੀਨਾੁ੨੦੨੪ ਦੀ ਸਮਾਪਤੀ ਸਮੇਂ ਇ’ਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਵਕਤਾ ਡਾ: ਸੁਰਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਜਲੰਧਰ ਵੱਲੋਂ ਸਿਹਤਮੰਦ ਦਿਲ ਲਈ ਪੋਸ਼ਣ ਵਿਸ਼ੇ ‘ਤੇ ਗਿਆਨਵਰਧਕ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰੋ: ਜਸਰੀਨ ਕੌਰ, ਪ੍ਰੋਫ਼ੈਸਰ ਨਵਦੀਪ ਕੌਰ ਅਤੇ ਡਾ: ਗਗਨਦੀਪ ਕੌਰ ਨੇ ਕਾਲਜ ਚਿੰਨ ਭੇਂਟ ਕਰਕੇ ਮੁ’ਖ ਵਕਤਾ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੋਸ਼ਣ ਤੰਦਰੁਸਤ ਸਰੀਰ ਅਤੇ ਦਿਮਾਗ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਅਜਿਹੇ ਸਮਾਗਮਾਂ ਤੋਂ ਵੱਧ ਤੋਂ ਵੱਧ ਗਿਆਨ ਹਾਸਿਲ ਕਰਨ ਲਈ ਪ੍ਰੇਰਿਤ ਵੀ ਕੀਤਾ। ਮੁ’ਖ ਵਕਤਾ ਡਾ. ਸੁਰਜੀਤ ਸਿੰਘ ਨੇ ਸਿਹਤਮੰਦ ਦਿਲ ਬਣਾਈ ਰੱਖਣ ਲਈ ਪੋਸ਼ਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਦਿਲ ਦੀਆਂ ਬਿਮਾਰੀਆਂ ਦੇ ਵੱਧ ਰਹੇ ਪ੍ਰਸਾਰ ਉਜਾਗਰ ਕੀਤਾ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਵਿੱਚ ਸੰਤੁਲਿਤ ਖੁਰਾਕ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਾਰਿਆਂ ਤਾਜ਼ੇ ਫਲਾਂ, ਸਬਜ਼ੀਆਂ ਅਤੇ ਸਾਬਤ ਅਨਾਜ ਦੀ ਖਪਤ ਸਮੇਤ ਸਿਹਤਮੰਦ ਖੁਰਾਕ ਦੀਆਂ ਆਦਤਾਂ ਅਪਣਾਉਣ ਦੀ ਅਪੀਲ ਕੀਤੀ। ਅਜੋਕੇ ਜੀਵਨ ਢੰਗ ਵਿਚ ਫਾਸਟ ਫੂਡ ਅਤੇ ਜ਼ਿਆਦਾ ਨਮਕ ਦਾ ਸੇਵਨ ਘੱਟ ਤੋਂ ਘੱਟ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਸਮੇਂ ਵਿਦਿਆਰਥੀਆਂ ਅਤੇ ਫੈਕਲਟੀ ਨੇ ਇੰਟਰਐਕਟਿਵ ਸੈਸ਼ਨ ਵਿੱਚ ਡਾ: ਸੁਰਜੀਤ ਸਿੰਘ ਨਾਲ ਬਹੁਤ ਹੀ ਭਾਵਪੂਰਤ ਵਿਚਾਰੁਵਟਾਂਦਰਾ ਵੀ ਕੀਤਾ। ਉਨ੍ਹਾਂ ਨੇ ਖਾਸ ਤੌਰ ‘ਤੇ ਅਜੋਕੀ ਜੀਵਨ ਸ਼ੈਲੀ ਅਤੇ ਕੰਮ ਦੇ ਦਬਾਅ ਦੇ ਮੱਦੇਨਜ਼ਰ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਬਾਰੇ ਹਾਜ਼ਰੀਨ ਉਤਸ਼ਾਹਿਤ ਕੀਤਾ ਅਤੇ ਅਜਿਹੇ ਖਾਧ ਪਦਾਰਥਾਂ ਗ੍ਰਹਿਣ ਕਰਨ ਤੋਂ ਵਰਜਿਤ ਕੀਤਾ ਜੋ ਸਿੱਧੇ ਤੌਰ ‘ਤੇ ਦਿਲ ਦੀ ਸਿਹਤ ਪ੍ਰਭਾਵਿਤ ਕਰਦੇ ਹਨ। ਇਸ ਲੜੀ ਦੌਰਾਨ ਡਾ: ਗਗਨਦੀਪ ਕੌਰ, ਡਾ: ਉਪਮਾ ਅਰੋੜਾ, ਡਾ: ਹੇਮਿੰਦਰ ਸਿੰਘ ਅਤੇ ਪ੍ਰੋ: ਸਰਬਜੀਤ ਸਿੰਘ ਦੁਆਰਾ ਲੈਕਚਰਾਂ ਅਤੇ ਫਿਟਨੈਸ ਸੈਸ਼ਨਾਂ ਦਾ ਆਯੋਜਨ ਵੀ ਕੀਤਾ ਗਿਆ। ਇਸ ਲੜੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਅਤੇ ਤੰਦਰੁਸਤੀ ਉਤਸ਼ਾਹਿਤ ਕਰਨਾ ਸੀ।
ਪੋਸ਼ਣ ‘ਤੇ ਮਹੀਨਾ ਭਰ ਪ੍ਰਦਰਸ਼ਨੀ. ਦੇ ਸਮਾਪਤੀ ਸਮਾਰੋਹ ਮੌਕੇ ਪ੍ਰਿੰਸੀਪਲ ਡਾ: ਜਸਪਾਲ ਸਿੰਘ ਨੇ ਡਾ: ਸੁਰਜੀਤ ਸਿੰਘ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਅਜਿਹੇ ਵਿਦਿਅਕ ਅਤੇ ਅਰਥ ਭਰਪੂਰ ਸਮਾਗਮਾਂ ਦੇ ਆਯੋਜਨ ਲਈ ਜੁਆਲੋਜੀ ਅਤੇ ਬੋਟਨੀ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮਹੀਨੇ ਦੌਰਾਨ ਵੱਖੁਵੱਖ ਗਤੀਵਿਧੀਆਂ ਜਿਵੇਂ ਕਿ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਹੋਰ ਸਹਿਯੋਗੀ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਡਾ: ਉਪਮਾ ਅਰੋੜਾ ਵੱਲੋਂ ਕੀਤਾ ਗਿਆ। ਵੱਖੁਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਫੈਕਲਟੀ ਮੈਂਬਰਾਨ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਸਫ਼ਲ ਬਣਾਉਣ ਲਈ ਉਤਸ਼ਾਹਜਨਕ ਭੂਮਿਕਾ ਨਿਭਾਈ ਕੀਤੀ।