ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਸਮਰਪਿਤ ਸਮਾਗਮ ਦਾ ਆਯੋਜਨ

0
14
ਲਾਇਲਪੁਰ ਖ਼ਾਲਸਾ ਕਾਲਜ

ਜਲੰਧਰ 24 ਅਕਤੂਬਰ (ਨੀਤੂ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਐਨ.ਐਸ.ਐਸ. ਯੂਨਿਟ ਨੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਸਵੱਛਤਾ ਹੀ ਸੇਵਾ ਵਿਸ਼ੇ ‘ਤੇ ਸਕਿੱਟ ਅਤੇ ਭਾਸ਼ਣ ਮੁਕਾਬਲੇ ਦਾ ਆਯੋਜਨ ਕਰਕੇ ਸਵੱਛਤਾ ਹੀ ਸੇਵਾ ਮੁਹਿੰਮ ਦੀ ਸਮਾਪਤੀ ਕੀਤੀ। ਇਸ ਸਮਾਪਤੀ ਸਮਾਗਮ ਵਿਚ ਐਸ.ਆਈ. ਸ੍ਰੀ ਰਘਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਸਮਾਜਿਕ ਮੁੱਦਿਆਂ ਨਾਲ ਸਬੰਧਤ ਸਮਾਗਮ ਕਰਵਾ ਕੇ ਸਮਾਜ ਅਤੇ ਨੌਜਵਾਨਾਂ ਵਿਚ ਉਸਾਰੂ ਪ੍ਰਭਾਵ ਪੈਦਾ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਫ਼ਾਈ ਆਪਣੇ ਆਪ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਸਿਰਫ਼ ਵਾਤਾਵਰਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਔਰਤਾਂ ਦੀ ਸੁਰੱਖਿਆ ਵਰਗੇ ਹੋਰ ਮੁੱਦਿਆਂ ਹੱਲ ਕਰਨ ਲਈ ਵਿਚਾਰਾਂ ਦੀ ਸਵੱਛਤਾ ਵੀ ਬਹੁਤ ਜ਼ਰੂਰੀ ਹੈ।

ਮੁੱਖ ਮਹਿਮਾਨ ਸ੍ਰੀ ਰਘੁਬੀਰ ਸਿੰਘ ਨੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦੇ ਉਸਾਰੂ ਵਿਚਾਰਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਅਤੇ ਉਨ੍ਹਾਂ ਸਮਾਜ ਵਿਚ ਸਵੱਛਤਾ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ। ਇੱਕ ਹੋਰ ਬੁਲਾਰੇ, ਸ੍ਰੀ ਰਾਜ ਕੁਮਾਰ ਸਾਕੀ ਨੇ ਅਜਿਹੇ ਲਾਭਕਾਰੀ ਸਮਾਗਮਾਂ ਦੇ ਆਯੋਜਨ ਲਈ ਵਿਦਿਆਰਥੀਆਂ ਅਤੇ ਐਨ.ਐਸ.ਐਸ. ਯੂਨਿਟ ਵਧਾਈ ਦਿੱਤੀ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ: ਸਤਪਾਲ ਸਿੰਘ ਨੇ ਦੱਸਿਆ ਕਿ ਕਰਿਸ਼ਮਾ ਅਤੇ ਅਪੂਰਵਾ ਧੀਰ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਬਲਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਤੀਜੇ ਸਥਾਨ ‘ਤੇ ਰਹੀਆਂ। ਸਕਿ’ਟ ਵਿੱਚ ਬੀ.ਕਾਮ. ਸਮੈਸਟਰ ਪਹਿਲਾ ਦੀਆਂ ਲੜਕੀਆਂ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਅਤੇ ਐਨ.ਐਸ.ਐਸ. ਵਾਲੰਟੀਅਰਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।

ਜੇਤੂਆਂ ਮੈਡਲ, ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਗਏ। ਡਾ. ਗੀਤਾਂਜਲੀ ਮਹਾਜਨ ਅਤੇ ਡਾ. ਸਰਬਜੀਤ ਸਿੰਘ ਨੇ ਜ’ਜ ਦੀ ਭੂਮਿਕਾ ਨਿਭਾਈ। ਐਨ.ਐਸ.ਐਸ. ਵਾਲੰਟੀਅਰ ਸੋ ਸੁਨਾਰ ਜਿਸ ਨੇ ਹਰਿਆਣਾ ਵਿੱਚ ਨੈਸ਼ਨਲ ਸੋਸ਼ਲ ਆਈਕਨ ਅਵਾਰਡ ੨੦੨੪ ਜਿੱਤਿਆ, ਵੀ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਹੈੱਡ ਕਾਂਸਟੇਬਲ ਜੋਤੀ ਸ਼ਰਮਾ, ਪ੍ਰੋਗਰਾਮ ਅਫਸਰ ਡਾ. ਅਮਨਦੀਪ ਕੌਰ, ਵਲੰਟੀਅਰ ਵਿਕਰਮਜੀਤ ਸਿੰਘ, ਸ਼ੁਭਕਰਮਨ ਸਿੰਘ, ਗੁਰਕੀਰਤ ਸਿੰਘ, ਕਰਮਵੀਰ ਸਿੰਘ, ਜਸਕਰਨ ਸਿੰਘ, ਹਰਸ਼ ਵਰਮਾ, ਕ੍ਰਿਤਿਕਾ ਸ਼ਰਮਾ ਅਤੇ ਗੁੜੀਆ ਵਰਮਾ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।

LEAVE A REPLY