ਜਲੰਧਰ 28 ਅਕਤੂਬਰ (ਨੀਤੂ ਕਪੂਰ)- ਕੰਨਿਆ ਮਹਾ ਵਿਦਿਆਲਿਆ (ਸਵਾਇਤ) ਦੀਆਂ ਵਿਦਿਆਰਥਣਾਂ ਆਪਣੀ ਮਿਹਨਤ ਅਤੇ ਸਮਰਪਣ ਨਾਲ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਮਕਾਮ ਹਾਸਲ ਕਰ ਰਹੀਆਂ ਹਨ। ਇਸ ਕੜੀ ਵਿੱਚ, ਕੇ.ਐਮ.ਵੀ. ਦੀ ਐਥਲੀਟ ਗੁਰਜੀਤ ਕੌਰ ਨੇ ਕਾਲਜ ਦਾ ਮਾਣ ਵਧਾਉਂਦਿਆਂ ਸੋਨੇ ਦੇ ਤਗਮੇ ਜਿੱਤੇ। ਉਸਨੇ ਜਲੰਧਰ ਦੇ ਖੇਡ ਵਿਭਾਗ ਵੱਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਖੇਡ ਮੇਲੇ ਐਥਲੈਟਿਕਸ ਚੈਂਮਪਿਅਨਸਿਪ ਵਿੱਚ ਸ਼ਾਟ ਪੁੱਟ ਅਤੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦੇ ਤਗਮੇ ਪ੍ਰਾਪਤ ਕੀਤੇ। ਸ਼ਾਨਦਾਰ ਵਿਦਿਆਰਥਣ ਗੁਰਜੀਤ ਕੌਰ ਨੂੰ ਵਧਾਈ ਦਿੰਦਿਆਂ ਪ੍ਰਿੰਸਿਪਲ ਪ੍ਰੋ. ਅਤੀਮਾ ਸ਼ਰਮਾ ਦਿਵੇਦੀ ਨੇ ਭਵਿੱਖ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਕੇ.ਐਮ.ਵੀ. ਮੁਫਤ ਸਿੱਖਿਆ, ਰਹਾਇਸ਼, ਆਵਾਜਾਈ, ਖੁੱਲਾ ਜਿਮ, ਸਵੀਮਿੰਗ ਪੂਲ, ਆਧੁਨਿਕ ਜਿਮਨੇਜ਼ੀਅਮ, ਹੈਲਥ ਕਲੱਬ ਅਤੇ ਖੁੱਲੇ ਖੇਡ ਮੈਦਾਨ ਪ੍ਰਦਾਨ ਕਰਦਾ ਹੈ, ਜਿਸ ਨਾਲ ਵਿਦਿਆਰਥਣਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਮਿਲ ਰਹੀ ਹੈ। ਮੈਡਮ ਪ੍ਰਿੰਸਿਪਲ ਨੇ ਸ਼ਾਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਵਿੰਦਰ ਸਿੰਘ ਅਤੇ ਸੁਸ਼ਰੀ ਮਨਪ੍ਰੀਤ ਕੌਰ ਦੇ ਯਤਨਾਂ ਦੀ ਵੀ ਸਰਾਹਨਾ ਕੀਤੀ।