ਜਲੰਧਰ 30 ਅਕਤੂਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਵੇਟ ਲਿਫਟਰ ਹਰਮਨਪ੍ਰੀਤ ਕੌਰ ਨੇ ਕਾਂਗੜਾ ਵਿੱਚ ਆਯੋਜਿਤ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ 76 ਕਿਲੋ ਵਰਗ ਵਿੱਚ ਨੈਸ਼ਨਲ ਰਿਕਾਰਡ ਕਾਇਮ ਕੀਤਾ। ਹਰਮਨਪ੍ਰੀਤ ਕੌਰ ਨੇ 76 ਕਿਲੋ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਕਲੀਨ ਐਂਡ ਜਰਕ ਕੈਟੇਗਰੀ ਵਿੱਚ ਨੈਸ਼ਨਲ ਰਿਕਾਰਡ ਬਣਾਇਆ। ਹਰਮਨਪ੍ਰੀਤ ਕੌਰ ਦੀ ਬੈਸਟ ਲਿਫਟ 127 ਕਿਲੋ ਰਹੀ ਅਤੇ ਟੂਰਨਾਮੈਂਟ ਵਿੱਚ ਓਵਰਆਲ 223 ਕਿਲੋ ਭਾਰ ਚੁੱਕ ਕੇ ਹਰਮਨਪ੍ਰੀਤ ਨੇ ਨੈਸ਼ਨਲ ਰਿਕਾਰਡ ਬਣਾਇਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਹਰਮਨਪ੍ਰੀਤ ਕੌਰ ਅਤੇ ਉਸਦੇ ਕੋਚ ਸੁਖਵਿੰਦਰ ਪਾਲ ਸਿੰਘ ਨੂੰ ਵੀ ਵਧਾਈ ਦਿੱਤੀ। ਸਪੋਰਟਸ ਫੈਕਲਟੀ ਡਾ. ਨਵਨੀਤ ਕੌਰ ਅਤੇ ਸ਼੍ਰੀਮਤੀ ਰਮਨਦੀਪ ਕੌਰ ਵੀ ਮੌਜੂਦ ਰਹੇ।
Latest article
‘ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ: ਪੰਜਾਬ (ਇੰਡੀਆ) ਵਲੋਂ ਸਰਬ ਸੰਮਤੀ ਨਾਲ ਕਿਸ਼ਨਗੜ੍ਹ-ਅਲਾਵਲਪੁਰ ਇਕਾਈ ਦਾ...
ਕਿਸੇ ਵੀ ਪੱਤਰਕਾਰ ਨਾਲ ਧੱਕਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ- ਜਸਵਿੰਦਰ ਬੱਲ
ਜਲੰਧਰ 4 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- 'ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ...
ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਚ ਹੋਏ ਕਰੋੜਾਂ ਦੇ ਘਪਲੇ ਚ ਸ਼ਾਮਲ ਦੋ ਮੁਲਜ਼ਮ...
ਚੰਡੀਗੜ੍ਹ 4 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਆਫ ਪਟਿਆਲਾ (ਹੁਣ ਸਟੇਟ ਬੈਂਕ ਆਫ ਇੰਡੀਆ) ਬਰਾਂਚ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ...
ਬੀ.ਆਈ.ਐਸ. ਵੱਲੋਂ ਪੇਂਡੂ ਵਿਕਾਸ ਅਧਿਕਾਰੀਆਂ ਲਈ ਜਾਗਰੂਕਤਾ ਪ੍ਰੋਗਰਾਮ
ਜਲੰਧਰ 4 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਭਾਰਤੀ ਮਾਣਕ ਬਿਊਰੋ , ਜੰਮੂ ਅਤੇ ਕਸ਼ਮੀਰ ਬ੍ਰਾਂਚ ਦਫ਼ਤਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁਧੀਰਾਜ ਸਿੰਘ ਦੀ...