ਜਲੰਧਰ 2 ਨਵੰਬਰ (ਨੀਤੂ ਕਪੂਰ)- ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਬੈਚਲਰ ਆਫ਼ ਫਾਈਨ ਆਰਟਸ (ਸਮੈਸਟਰ-4) ਦੀ ਵਿਦਿਆਰਥਣ ਨੇ ਯੂਨੀਵਰਸਿਟੀ ਵਿੱਚ ਪੁਜ਼ੀਸ਼ਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਜਸਨੀਤ ਧੰਜਲ ਨੇ 570/600 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।
ਪਿ੍ੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਇਸ ਪ੍ਰਾਪਤੀ ਲਈ ਡਾ. ਨੀਰੂ ਭਾਰਤੀ ਸ਼ਰਮਾ ਫਾਈਨ ਆਰਟਸ ਵਿਭਾਗ ਦੀ ਮੁਖੀ, ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ[ ਇਸ ਮੌਕੇ ਡਾ. ਸ਼ੈਲੇਂਦਰ ਕੁਮਾਰ, ਸ਼੍ਰੀਮਤੀ ਨੈਨਾ ਸ਼ਰਮਾ, ਸ਼੍ਰੀਮਤੀ ਭਾਵਨਾ ਵੀ ਹਾਜ਼ਰ ਸਨ।