ਐਚ.ਐਮ.ਵੀ. ਦੀ ਵਿਦਿਆਰਥਣ ਕ੍ਰਿਸ਼ਾ ਨੇ ਵਰਲਡ ਕੱਪ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਗੋਲਡ

0
20
ਵਰਲਡ ਕੱਪ

ਜਲੰਧਰ 4 ਨਵੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਪ੍ਰਤਿਭਾਵਾਨ ਬਾਕਸਰ ਅਤੇ ਬੀਏ ਸਮੈਸਟਰ-3 ਦੀ ਵਿਦਿਆਰਥਣ ਕ੍ਰਿਸ਼ਾ ਵਰਮਾ ਨੇ ਅਮਰੀਕਾ ਵਿੱਚ ਆਯੋਜਿਤ ਵਰਲਡ ਕੱਪ ਵਿੱਚ ਭਾਰਤ ਦੀ ਅਗਵਾਈ ਕਰਦਿਆਂ ਹੋਇਆਂ ਗੋਲਡ ਮੈਡਲ ਜਿੱਤ ਕੇ ਕਾਲਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਇਹ ਕ੍ਰਿਸ਼ਾ ਵਰਮਾ ਦੀ ਹਿੰਮਤ, ਸਮਰਪਣ ਅਤੇ ਕਲਾ ਦਾ ਨਤੀਜਾ ਹੈ ਕਿ ਉਸਨੇ ਸਹੀ ਅਰਥਾਂ ਵਿੱਚ ਚੈਂਪੀਅਨ ਬਣ ਕੇ ਕਾਲਜ ਅਤੇ ਦੇਸ਼ ਦਾ ਮਾਣ ਵਧਾਇਆ ਹੈ।

ਪ੍ਰਿੰਸੀਪਲ ਡਾ. ਸਰੀਨ ਨੇ ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਦਮਸ਼੍ਰੀ ਡਾ. ਪੂਨਮ ਸੂਰੀ, ਚੇਅਰਮੈਨ ਲੋਕਲ ਐਡਵਾਈਜ਼ਰੀ ਕਮੇਟੀ ਜਸਟਿਸ (ਰਿਟਾ.) ਸ਼੍ਰੀ ਐਨ.ਕੇ. ਸੂਦ, ਡਾਇਰੈਕਟਰ ਹਾਇਰ ਐਜੂਕੇਸ਼ਨ ਸ਼੍ਰੀ ਸ਼ਿਵ ਰਮਨ ਗੌੜ ਅਤੇ ਕ੍ਰਿਸ਼ਾ ਦੇ ਕੋਚ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕੀਤਾ। ਉਨਾਂ ਨੇ ਸਪੋਰਟਸ ਵਿਭਾਗ ਦੇ ਫੈਕਲਟੀ ਮੈਂਬਰਾਂ ਡਾ. ਨਵਨੀਤ ਕੌਰ, ਸ਼੍ਰੀਮਤੀ ਰਮਨਦੀਪ ਅਤੇ ਸੁਸ਼੍ਰੀ ਪ੍ਰਗਤੀ ਨੂੰ ਵੀ ਵਧਾਈ ਦਿੱਤੀ।

LEAVE A REPLY