ਸੀ. ਈ. ਪੀ ਤਹਿਤ ਹੋਣ ਵਾਲ਼ੇ 4 ਦਸੰਬਰ ਦੇ ਟੈਸਟ ਲਈ ਤਿਆਰੀ ਜੋਰਾ ਤੇ

0
118

ਸੀ. ਈ. ਪੀ ਤਹਿਤ ਹੋਣ ਵਾਲ਼ੇ 4 ਦਸੰਬਰ ਦੇ ਟੈਸਟ ਲਈ ਤਿਆਰੀ ਜੋਰਾ ਤੇ

  • Google+

ਜਲੰਧਰ (ਕਪੂਰ): ਭਾਰਤ ਸਰਕਾਰ ਦੁਆਰਾ ਦੇਸ਼ ਭਰ ਵਿੱਚ 4 ਦਸੰਬਰ 2024 ਨੂੰ ਬੱਚਿਆ ਦੇ ਬੌਧਿਕ ਅਤੇ ਸਮਾਜਿਕ ਵਿਕਾਸ ਬਾਰੇ ਜਾਣਨ ਲਈ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ।

  • Google+

ਇਸੇ ਲੜੀ ਤਹਿਤ ਜ਼ਿਲ੍ਹਾ ਜਲੰਧਰ ਵਿੱਚ ਵੀ ਬੜੀ ਵਧੀਆ ਤਰੀਕੇ ਨਾਲ ਬੱਚਿਆ ਨੂੰ ਤਿਆਰੀ ਕਰਵਾਈ ਜਾ ਰਹੀ ਹੈਂ। ਇਸ ਕੰਮ ਦੀ ਕਮਾਨ ਖੁਦ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਹਰਜਿੰਦਰ ਕੌਰ ਨੇ ਸੰਭਾਲੀ ਹੋਈ ਹੈ। ਉਹਨਾਂ ਵੱਲੋ ਹਰ ਰੋਜ਼ ਲਗਾਤਾਰ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਬੱਚਿਆ ਦੀ ਤਿਆਰੀ ਬਾਰੇ ਜਾਣਕਾਰੀ ਲੀਤੀ ਜਾ ਰਹੀ ਹੈਂ।

  • Google+
  • Google+

ਉਹਨਾਂ ਸਰਕਾਰੀ ਪ੍ਰਾਇਮਰੀ ਸਕੂਲ ਸਰੀਹ, ਨੂਰਮਹਿਲ (ਕੁੜੀਆਂ), ਵੀਰ ਪਿੰਡ ਵਿਖੇ ਜਾ ਕੇ ਅਧਿਆਪਕਾਂ ਦੁਆਰਾ ਬੱਚਿਆ ਨੂੰ ਕਰਵਾਏ ਗਏ ਕੰਮਾਂ ਦਾ ਨਿਰੀਖਣ ਕੀਤਾ।

  • Google+

ਉਹਨਾਂ ਸਾਡੇ ਪੱਤਰਕਾਰ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਬੱਚਿਆ ਦੇ ਵਿੱਚਲੀ ਬੌਧਿਕ ਅਤੇ ਸਮਾਜਿਕ ਵਿਕਾਸ ਬਾਰੇ ਜਾਣਨ ਲਈ ਇਸ ਵਾਰ ਐਨ.ਸੀ.ਆਰ.ਟੀ ਦਿੱਲੀ ਵੱਲੋ ਦੇਸ਼ ਭਰ ਵਿੱਚ ਇਸ ਟੈਸਟ ਦਾ ਆਯੋਜਨ ਕੀਤਾ ਜਾ ਰਿਹਾ ਹੈ।

LEAVE A REPLY