ਅੱਜ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ, ਨੌਜਵਾਨ ਪੀੜੀ ਅਤੇ ਬਜ਼ੁਰਗ ਵੀ ਮੋਬਾਈਲ ਫੋਨਾਂ ਦੇ ਨਸ਼ੇ ਦੇ ਆਦੀ ਹੋ ਗਏ ਹਨ

0
26
ਨੌਜਵਾਨ ਪੀੜੀ

ਹੁਸ਼ਿਆਰਪੁਰ 17 ਨਵੰਬਰ (ਤਰਸੇਮ ਦੀਵਾਨਾ)- ਸਕੂਲਾਂ ਵਿੱਚ ਪੜ੍ਨ ਵਾਲੇ ਵਿਦਿਆਰਥੀਆਂ ਸਮੇਤ ਨੌਜਵਾਨ ਪੀੜੀ ਦਾ ਮੋਬਾਈਲ ਫੋਨਾਂ ਦੇ ਨਸ਼ੇ ਦਾ ਆਦੀ ਹੋ ਜਾਣਾ ਚਿੰਤਾਜਨਕ ਵਿਸ਼ਾ ਹੈ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਮੋਬਾਇਲ ਫੋਨ ਲੋਕਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਪਰ ਵਿਦਿਆਰਥੀ ਵਰਗ ਦਾ ਇਸ ਮੋਬਾਈਲਾਂ ਦੇ ਨਸ਼ੇ ਦੇ ਆਦੀ ਹੋਣਾ ਬਹੁਤ ਹੀ ਚਿੰਤਾਜਨਕ ਹੈ ਇਹਨਾ ਗੱਲਾ ਦਾ ਪ੍ਰਗਟਾਵਾ ” ਹਿਜ਼ ਐਕਸੀਲੈਟ ਕੋਚਿੰਗ ਸੈਟਰ ਅਤੇ ਸੇਟ ਕਬੀਰ ਪਬਲਿਕ ਹਾਇਰ ਸੈਕੰਡਰੀ ਸਕੂਲ ਚੱਗਰਾ” ਦੇ ਐਮ ਡੀ ਅਤੇ ਬੁੱਧੀਜੀਵੀ ਸ਼ਖ਼ਸ਼ੀਅਤ ਡਾ ਅਸ਼ੀਸ਼ ਸ਼ਰੀਨ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਕੀਤਾ। ਉਹਨਾਂ ਕਿਹਾ ਕਿ ਅੱਜ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ ਨੌਜਵਾਨ ਪੀੜੀ ਅਤੇ ਬਜ਼ੁਰਗ ਵੀ ਮੋਬਾਈਲ ਫੋਨਾਂ ਦੇ ਨਸ਼ੇ ਦੇ ਆਦੀ ਹੋ ਗਏ ਹਨ ਪਰਿਵਾਰ ਵਿੱਚ ਚਾਰ ਮੈਂਬਰ ਆਪਸ ਵਿੱਚ ਗੱਲ ਕਰਨ ਦੀ ਬਜਾਏ ਆਪੋ ਆਪਣੇ ਮੋਬਾਈਲ ਫੋਨਾਂ ਤੇ ਖੁੱਬੇ ਰਹਿੰਦੇ ਹਨ।

ਉਹਨਾਂ ਕਿਹਾ ਕਿ ਮਾਵਾਂ ਆਪਣੇ ਕੰਮਕਾਰ ਕਰਨ ਲਈ ਬੱਚੇ ਦੀ ਜਿੱਦ ਨੂੰ ਦੇਖ ਹਾਰ ਕੇ ਬੱਚਿਆਂ ਨੂੰ ਮੋਬਾਈਲ ਦੇ ਦਿੰਦੀਆਂ ਹਨ ਪਰ ਬੱਚੇ ਉਸ ਤੇ ਕੀ ਵੇਖਦੇ ਹਨ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਜ਼ਿਆਦਾਤਰ ਛੋਟੇ ਬੱਚੇ ਤਾਂ ਮੋਬਾਇਲ ਤੇ ਗੇਮਾਂ ਹੀ ਖੇਡਦੇ ਅਤੇ ਕਾਰਟੂਨ ਵੇਖਦੇ ਰਹਿੰਦੇ ਹਨ ਉਹਨਾਂ ਕਿਹਾ ਕਿ ਛੋਟੇ ਬੱਚਿਆਂ ਵੱਲੋਂ ਮੋਬਾਇਲ ਫੋਨਾਂ ਤੇ ਇਕਾਗਰਤਾ ਨਾਲ ਗੇਮਾਂ ਦੇਖਣ ਨਾਲ ਜਿੱਥੇ ਉਹਨਾਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ ਉੱਥੇ ਉਹਨਾਂ ਦੇ ਦਿਮਾਗਾਂ ਤੇ ਵੀ ਗੂੜਾ ਅਸਰ ਪੈਦਾ ਹੈ ਫੇਰ ਬੱਚਿਆਂ ਦੀ ਮੋਬਾਈਲ ਫੋਨਾਂ ਤੇ ਗੇਮ ਖੇਡਣ ਦੀ ਆਦਤ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਕਿਉਂਕਿ ਬੱਚੇ ਇੱਕ ਤਰ੍ਹਾਂ ਦੇ ਮੋਬਾਇਲ ਦੇ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਬੱਚ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਛੋਟੇ ਬੱਚਿਆਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਰੱਖਿਆ ਜਾਵੇ। ਉਹਨਾਂ ਕਿਹਾ ਕਿ ਬੱਚਿਆਂ ਵਾਂਗ ਅਸੀਂ ਵੀ ਮੋਬਾਈਲ ਫੋਨਾਂ ਦੇ ਨਸ਼ੇ ਦਾ ਸ਼ਿਕਾਰ ਹੋ ਗਏ ਹਾਂ ਸਾਨੂੰ ਸੰਭਲਣਾ ਪਵੇਗਾ ਉਹਨਾਂ ਅਖੀਰ ਵਿੱਚ ਕਿਹਾ ਕਿ ਮੋਬਾਇਲ ਫੋਨ ਸਿਰਫ ਸਾਡੀ ਨਜ਼ਰ ਹੀ ਕਮਜ਼ੋਰ ਨਹੀਂ ਕਰਦੇ ਸਗੋਂ ਦਿਮਾਗ ਤੇ ਵੀ ਮਾੜਾ ਅਸਰ ਪਾਉਂਦੇ ਹਨ ਜਿਸ ਨਾਲ ਜਿਆਦਾਤਰ ਲੋਕ ਮਾਨਸਿਕ ਰੋਗੀ ਹੋ ਰਹੇ ਹਨ।

LEAVE A REPLY