ਪੀ.ਸੀ.ਐਮ.ਐਸ.ਡੀ.ਕਾਲਜ ਫ਼ਾਰ ਵੂਮੈਨ ਦੇ ਗੁਰੂ ਨਾਨਕ ਸਟੱਡੀ ਸੈਂਟਰ ਵਲੋਂ ਆਈ ਕੀਉ ਏ ਸੀ ਦੀ ਭਾਗੀਦਾਰੀ ਨਾਲ “ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਅਜੋਕੇ ਸਮਾਜਿਕ ਸੰਦਰਭ ਵਿਚ ਮਹੱਤਵ ” ਵਿਸ਼ੇ ਉੱਤੇ ਗੈਸਟ ਲੈਕਚਰ ਦਾ ਆਯੋਜਨ

0
21
ਸਟੱਡੀ ਸੈਂਟਰ

ਜਲੰਧਰ 19 ਨਵੰਬਰ (ਨੀਤੂ ਕਪੂਰ)- ਪੀ.ਸੀ.ਐਮ.ਐਸ.ਡੀ.ਕਾਲਜ ਫ਼ਾਰ ਵੂਮੈਨ ,ਜਲੰਧਰ ਦੇ ਗੁਰੂ ਨਾਨਕ ਸਟੱਡੀ ਸੈਂਟਰ ਵਲੋਂ “ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਅਜੋਕੇ ਸਮਾਜਿਕ ਸੰਦਰਭ ਵਿਚ ਮਹੱਤਵ ” ਵਿਸ਼ੇ ਉੱਤੇ ਵਿਸ਼ੇਸ਼ ਤੌਰ ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ.ਮਨਿੰਦਰ ਅਰੋੜਾ (ਮੁਖੀ ਇਤਿਹਾਸ ਵਿਭਾਗ, ਲਾਇਲਪੁਰ ਖਾਲਸਾ ਕਾਲਜ ਫ਼ਾਰ ਵੂਮੈਨ, ਜਲੰਧਰ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਮਨਿੰਦਰ ਅਰੋੜਾ ਨੇ ਹਾਜ਼ਰੀਨ ਸਰੋਤਿਆਂ ਨੂੰ ਗੁੁਰੂ ਜੀ ਦੇ ਅਦੁੱਤੇ ਵਿਅਕਤਿੱਤਵ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਬਾਣੀ, ਕਾਰਜਾਂ ਤੇ ਸਿੱਖਿਆਵਾਂ ਦਾ ਮਹੱਤਵ ਅਜੋਕੇ ਸਮੇਂ ਦੇ ਸੰਦਰਭ ਵਿੱਚ ਸਮਝਾਇਆ ।

ਉਹਨਾਂ ਨੇ ਕਿਹਾ ਕਿ ਗੁਰੂ ਜੀ ਵਲੋਂ ਦਿੱਤਾ ਸ਼ਬਦ ਗਿਆਨ ਇੰਨਾ ਵਿਸ਼ਾਲ ਕਿ ਇਸਦੇ ਕਲਾਵੇ ਵਿੱਚ ਅਜੋਕੇ ਸਮੇਂ ਵਿੱਚ ਦਰਪੇਸ਼ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਵਾਤਾਵਰਨ ਸਬੰਧੀ ਸਮੂਹ ਮਸਲਿਆਂ ਦਾ ਹਲ ਹੈ । ਇਸੇ ਕਰਕੇ ਉਹ ਸਮੇਂ ਦੇ ਇਨਕਲਾਬੀ ਗੁਰੂ ਰਹੇ ਅਤੇ ਉਹਨਾਂ ਨੇ ਹਰ ਵਰਗ ਦੇ ਹਿੱਤਾਂ ਤੇ ਹੱਕਾਂ ਦੀ ਵਿਚਾਰਧਾਰਕ ਪੱਧਰ ‘ਤੇ ਰਾਖੀ ਕੀਤੀ। ਜਾਤ -ਪਾਤ, ਊਚ-ਨੀਚ, ਭੇਖ -ਪਖੰਡ ਦਾ ਵਿਰੋਧ ਕੀਤਾ, ਪ੍ਰਕਿਰਤੀ ਨਾਲ ਪ੍ਰੇਮ ਅਤੇ ਸੰਭਾਲ ਦਾ ਹੋਕਾ ਦਿੱਤਾ। ਡਾ. ਅਰੋੜਾ ਨੇ ਵਿਦਿਆਰਥਣਾਂ ਨੂੰ ਪ੍ਦੂਸ਼ਣ ਰਹਿਤ ਵਾਤਾਵਰਣ ਸਿਰਜਣ ਲਈ ਗੁਰੂ ਜੀ ਦੇ ਸੰਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਮਲ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਬੁਧੀਆ ਜੀ, ਪ੍ਰਬੰਧਕ ਕਮੇਟੀ ਦੇ ਹੋਰ ਮਾਣਯੋਗ ਮੈਂਬਰ ਅਤੇ ਕਾਲਜ ਦੇ ਯੋਗ ਪ੍ਰਿੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਜੀ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਮਨੁੱਖ ਦੇ ਜੀਵਨ ਲਈ ਮੁੱਲਵਾਨ ਕਿਹਾ ਅਤੇ ਅਮਨ ,ਸ਼ਾਂਤੀ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਗੁਰੂ ਨਾਨਕ ਸਟੱਡੀਜ਼ ਸੈਂਟਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਹ ਆਯੋਜਨ ਗੁਰੂ ਨਾਨਕ ਸਟੱਡੀ ਸੈਂਟਰ ਦੇ ਇੰਚਾਰਜ ਡਾ. ਸਿਮਰਜੀਤ ਕੌਰ, ਸ਼੍ਰੀਮਤੀ ਅਕਵਿੰਦਰ ਕੌਰ ਅਤੇ ਡਾ: ਅੰਜੂ ਬਾਲਾ ਵਲੋਂ ਕੀਤਾ ਗਿਆ।

LEAVE A REPLY