ਐਚ.ਐਮ.ਵੀ. ਵਿਖੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

0
25
ਵਰਕਸ਼ਾਪ

ਜਲੰਧਰ 22 ਨਵੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਹੇਠ ਅਤੇ ਆਈਕਿਊਏਸੀ ਇੰਚਾਰਜ ਡਾ. ਆਸ਼ਮੀਨ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ ਹੈਪੀਨੈਸ ਕਲੀਨਿਕ ਦੇ ਸਹਿਯੋਗ ਨਾਲ ਮਾਈਂਡਫੁਲਨੈਸ ਮੈਜਿਕ ਵਿਸ਼ੇ ਅਧੀਨ ਇਕ ਰੋਜ਼ਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਜਤਿੰਦਰਪਾਲ ਸਿੰਘ (ਮਨੋਚਿਕਿਤਸਕ) ਫਾਊਂਡਰ ਹੈਪੀਨੈਸ ਕਲੀਨਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੀ ਪ੍ਰਥਾ ਅਨੁਸਾਰ ਆਏ ਹੋਏ ਮਹਿਮਾਨਾਂ ਦਾ ਗ੍ਰੀਨ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਰੀਨ ਨੇ ਕਿਹਾ ਕਿ ਅੱਜਕੱਲ ਰੋਜ਼ਾਨਾ ਦੀ ਜ਼ਿੰਦਗੀ ਦੀ ਭੱਜ ਦੌੜ ਵਿੱਚ ਅਸੀਂ ਆਪਣੀ ਮਾਨਸਿਕ ਸ਼ਾਂਤੀ ਤੇ ਖੁਸ਼ੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਮਾਨਸਿਕ ਸਿਹਤ ਵਿਅਕਤੀ ਲਈ ਬਹੁਤ ਜ਼ਰੂਰੀ ਹੈ।

ਉਨਾਂ ਨੇ ਆਈਕਿਊਏਸੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਸੈਮੀਨਾਰਾਂ ਦਾ ਆਯੋਜਨ ਕਰਨ ਲਈ ਯਤਨਸ਼ੀਲ ਰਹਿਣ ਲਈ ਕਿਹਾ। ਇਸ ਮੌਕੇ ਤੇ ਸ਼੍ਰੀ ਜਤਿੰਦਰਪਾਲ ਸਿੰਘ ਨੇ ਸਿਹਤਮੰਦ ਮਾਨਸਿਕਤਾ ਦੀ ਵਿਸ਼ੇਸ਼ਤਾ ਬਾਰੇ ਦੱਸਿਆ। ਉਨਾਂ ਨੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦਿੱਤੀ ਅਤੇ ਕਿਹਾ ਕਿ ਰੋਜਾਨਾ ਦੀ ਭੱਜਦੋੜ ਵਿੱਚ ਅਸੀਂ ਆਪਣੀ ਮਾਨਸਿਕ ਤੰਦਰੁਸਤੀ ਨੂੰ ਖਤਮ ਕਰ ਰਹੇ ਹਾਂ। ਇਸ ਲਈ ਸਾਨੂੰ ਮੈਡੀਟੇਸ਼ਨ ਅਤੇ ਗਤੀਵਿਧੀਆਂ ਆਦਿ ਕਰਦੇ ਰਹਿਣਾ ਚਾਹੀਦਾ ਹੈ। ਉਨਾਂ ਨੇ ਵੱਖੋ-ਵੱਖਰੀਆਂ ਪ੍ਰਯੋਗੀ ਗਤੀਵਿਧੀਆਂ ਰਾਹੀਂ ਮਾਨਸਿਕ ਤੰਦਰੁਸਤੀ ਦੇ ਤਰੀਕੇ ਪੇਸ਼ ਕੀਤੇ। ਇਸ ਮੌਕੇ ਤੇ ਮੌਜੂਦ ਸਾਰੇ ਅਧਿਆਪਕਾਂ ਨੇ ਵੱਧ-ਚੜ ਕੇ ਹਿੱਸਾ ਲਿਆ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਅਤੇ ਧੰਨਵਾਦ ਸ਼੍ਰੀਮਤੀ ਲਵਲੀਨ ਕੌਰ ਵੱਲੋਂ ਕੀਤਾ ਗਿਆ।

 

LEAVE A REPLY